ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਐਲਟੀ ਸ਼ੋਅ ‘ਬਿੱਗ ਬੌਸ ਓਟੀਟੀ 3’ ਦਾ ਪ੍ਰੋਮੋ ਜਾਰੀ

07:49 AM Jun 11, 2024 IST

ਮੁੰਬਈ:

Advertisement

‘ਬਿੱਗ ਬੌਸ ਓਟੀਟੀ’ ਦਾ ਤੀਜਾ ਸੀਜ਼ਨ 21 ਜੂਨ ਨੂੰ ਸ਼ੁਰੂ ਹੋਵੇਗਾ। ਇਸ ਵਾਰ ਬੌਲੀਵੁਡ ਅਦਾਕਾਰ ਸਲਮਾਨ ਖ਼ਾਨ ਨਹੀਂ ਬਲਕਿ ਅਨਿਲ ਕਪੂਰ ਸ਼ੋਅ ਦੀ ਮੇਜ਼ਬਾਨੀ ਕਰਨਗੇ। ਇਸ ਸ਼ੋਅ ਦੇ ਨਿਰਮਾਤਾਵਾਂ ਨੇ ਅੱਜ ਇਸ ਸ਼ੋਅ ਦਾ ਨਵਾਂ ਪ੍ਰੋਮੋ ਜਾਰੀ ਕੀਤਾ ਹੈ ਜਿਸ ਵਿੱਚ ਕੁਝ ਨਵਾਂ ਹੋਣ ਬਾਰੇ ਦੱਸਿਆ ਗਿਆ ਹੈ। ਇਸ ਦੀ ਵੀਡੀਓ ਵਿੱਚ ਅਨਿਲ ਕਪੂਰ ਤਿੱਖੇ ਸੁਰ ਵਿਚ ਕਹਿ ਰਹੇ ਹਨ ਕਿ ਹੁਣ ਸਭ ਕੁਝ ਬਦਲਣ ਵਾਲਾ ਹੈ ਜਿਸ ਨੂੰ ਦੇਖ ਕੇ ਰਿਐਲਟੀ ਸ਼ੋਅ ਦੇ ਦਰਸ਼ਕਾਂ ਦੀ ਉਤਸੁਕਤਾ ਵਧ ਗਈ ਹੈ। ਅਨਿਲ ਕਪੂਰ ਦੇ ਜ਼ਿੰਦਗੀ ਭਰ ਦੇ ਤਜਰਬਿਆਂ ਦਾ ਪ੍ਰਗਟਾਵਾ ਕਰਦੀ ਵੀਡੀਓ ਵਿਚ ਉਸ ਨੂੰ ਪੁੱਛਆ ਜਾ ਰਿਹਾ ਹੈ, ‘ਕਯਾ ਹੀ ਬਾਕੀ ਹੈ ਏਕੇ?’ ਤਾਂ ਜਵਾਬ ਵਿਚ ਅਨਿਲ ਕਹਿੰਦਾ ਹੈ, ‘ਅਭੀ ਤੋ ਬਸ ਸ਼ੁਰੂ ਕਿਆ ਹੈ’। ‘ਬਿੱਗ ਬੌਸ ਓਟੀਟੀ’ ਦਾ ਸੀਜ਼ਨ 3 ‘ਥੋੜ੍ਹਾ ਲੌਜਿਕ, ਥੋੜ੍ਹਾ ਮੈਜਿਕ’ ਟੈਗਲਾਈਨ ਨਾਲ ‘ਅਬ ਸਬ ਬਦਲੇਗਾ’ ’ਤੇ ਆਧਾਰਿਤ ਹੈ। ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸੰਸਕਾਂ ਨੇ ਅਨਿਲ ਕਪੂਰ ਦਾ ਨਵੇਂ ਮੇਜ਼ਬਾਨ ਬਣਨ ’ਤੇ ਸਵਾਗਤ ਕੀਤਾ ਹੈ ਜਦਕਿ ਸਲਮਾਨ ਖ਼ਾਨ ਦੇ ਪ੍ਰਸੰਸਕ ਇਹ ਟਿੱਪਣੀਆਂ ਕਰ ਰਹੇ ਹਨ ਕਿ ਅਸਲੀ ਬਿੱਗ ਬੌਸ ਸਿਰਫ ਸਲਮਾਨ ਖ਼ਾਨ ਹੀ ਹੈ। ਇਹ ਸ਼ੋਅ 21 ਜੂਨ ਤੋਂ ਜਿਓ ਸਿਨੇਮਾ ’ਤੇ ਦਿਖਾਇਆ ਜਾਵੇਗਾ। -ਆਈਏਐੱਨਐੱਸ

Advertisement
Advertisement