ਉੱਘੇ ਪਹਿਲਵਾਨ ਕਾਲਾ ਕੁੰਭੜਾ ਦਾ ਦੇਹਾਂਤ
02:48 PM Jul 27, 2020 IST
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.(ਮੁਹਾਲੀ), 27 ਜੁਲਾਈ
Advertisement
ਆਪਣੇ ਸਮੇਂ ਦੇ ਨਾਮੀਂ ਭਲਵਾਨ ਬਚਨ ਸਿੰਘ ਕਾਲਾ ਕੁੰਭੜੀਏ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ ਤੇ ਪਿਛਲੇ ਕੁੱਝ ਸਮੇਂ ਤੋਂ ਲੀਵਰ ਦੇ ਰੋਗ ਤੋਂ ਪੀੜਤ ਸਨ। ਉਹ ਮੁਹਾਲੀ ਦੇ ਸੈਕਟਰ 69 ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦਾ ਪੁੱਤਰ ਰਵਿੰਦਰ ਸਿੰਘ ਬਿੰਦਰਾ ਪਿੰਡ ਕੁੰਭੜਾ ਤੋਂ ਕੌਂਸਲਰ ਹੈ।
ਕਾਲਾ ਕੁੰਭੜੀਆ ਆਪਣੇ ਸਮੇਂ ਦਾ ਨਾਮੀਂ ਭਲਵਾਨ ਸੀ। ਪੰਜਾਬ, ਹਰਿਆਣਾ ਅਤੇ ਹਿਮਾਚਲ ਦੀਆਂ ਪੇਂਡੂ ਝਿੰਜਾਂ ਵਿੱਚ ਉਸਨੇ ਆਪਣੇ ਤੋਂ ਦੁੱਗਣੇ ਵਜਨ ਵਾਲੇ ਭਲਵਾਨਾਂ ਨੂੰ ਚਿੱਤ ਕਰਕੇ ਦਰਜਨਾਂ ਨਾਮੀਂ ਝੰਡੀਆਂ ਆਪਣੇ ਨਾਮ ਕਰਾਈਆਂ। ਉਨ੍ਹਾਂ ਦਾ ਸਸਕਾਰ ਅੱਜ ਦੁਪਹਿਰੇ ਮੁਹਾਲੀ ਦੇ ਬਲੌਂਗੀ ਸਥਿਤ ਸਮਸ਼ਾਨ ਘਾਟ ਵਿੱਚ ਕੀਤਾ ਗਿਆ। ਇਸ ਮੌਕੇ ਅਕਾਲੀ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ, ਸਾਬਕਾ ਮੇਅਰ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਕੌਂਸਲਰ ਤੇ ਸਨੇਹੀ ਮੌਜੂਦ ਸਨ।
Advertisement
Advertisement