ਪ੍ਰਗਤੀਸ਼ੀਲ ਲੇਖਕ ਸੰਘ ਜਲੰਧਰ ਦੀ ਮੀਟਿੰਗ
11:12 AM Oct 13, 2024 IST
ਜਲੰਧਰ: ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜਲੰਧਰ ਦੀ ਮੀਟਿੰਗ ਵਿਰਸਾ ਵਿਹਾਰ ਜਲੰਧਰ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦੱਖਣੀ ਕੋਰੀਆ ਦੀ ਲੇਖਕ ਹਾਨ ਕਾਂਗ ਨੂੰ ਸਵੀਡਿਸ ਅਕੈਡਮੀ ਦੀ ਨੋਬੇਲ ਕਮੇਟੀ ਵੱਲੋਂ ਸਾਹਿਤ ਦਾ ਨੋਬੇਲ ਸਨਮਾਨ ਦੇਣ ਉੱਤੇ ਕਮੇਟੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ। ਉਪਰੰਤ ਜਲੰਧਰ ਇਕਾਈ ਦੇ ਨਵੇਂ ਮੈਂਬਰ ਕੁਲਦੀਪ ਸਿੰਘ ਬੇਦੀ, ਡਾ. ਕੁਲਵੰਤ ਸਿੰਘ ਸੰਧੂ, ਕਾਮਰੇਡ ਗੁਰਮੀਤ ਨਵਾਂ ਜ਼ਮਾਨਾ, ਅਮਰਜੀਤ ਚਾਹਲ, ਮੱਖਣ ਮਾਨ, ਭਗਵੰਤ ਰਸੂਲਪੁਰੀ, ਦਵਿੰਦਰ ਮੰਡ, ਪ੍ਰਕਾਸ਼ ਕੌਰ ਸੰਧੂ, ਸਰੋਜ, ਰਾਕੇਸ਼ ਆਨੰਦ, ਸ਼ੈਲੇਸ ਕੁਮਾਰ, ਅਰੁਣਦੀਪ, ਮਹਿੰਦਰ ਠੁਕਰਾਲ, ਬਲਜਿੰਦਰ ਕੁਮਾਰ, ਪ੍ਰੀਤ ਕੁਮਾਰ, ਪੁਨੀਤ ਆਦਿ ਦੀ ਚੋਣ ਕੀਤੀ ਗਈ। ਸੂਬਾ ਪ੍ਰਧਾਨ ਸੁਰਜੀਤ ਜੱਜ ਨੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਬਾਕੀ ਰਹਿ ਗਏ ਮੈਂਬਰਾਂ ਨੂੰ ਨਾਲ ਜੋੜਨ ਉਪਰੰਤ ਜਲੰਧਰ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। -ਪੱਤਰ ਪ੍ਰੇਰਕ
Advertisement
Advertisement