For the best experience, open
https://m.punjabitribuneonline.com
on your mobile browser.
Advertisement

ਦੁੱਧ ਉਤਪਾਦਕ ਸਭਾ ਵੱਲੋਂ ਮੁਨਾਫ਼ਾ ਵੰਡ ਸਮਾਗਮ

07:19 AM Jul 20, 2024 IST
ਦੁੱਧ ਉਤਪਾਦਕ ਸਭਾ ਵੱਲੋਂ ਮੁਨਾਫ਼ਾ ਵੰਡ ਸਮਾਗਮ
ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਦੇ ਹੋਏ ਪ੍ਰਧਾਨ ਬਲਜੀਤ ਸਿੰਘ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 19 ਜੁਲਾਈ
ਦੁੱਧ ਉਤਪਾਦਕ ਸਹਿਕਾਰੀ ਸਭਾ ਮਲਕਪੁਰ ਵੱਲੋਂ ਪ੍ਰਧਾਨ ਬਲਜੀਤ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਦੁੱਧ ਉਤਪਾਦਕਾਂ ਵਿੱਚ 3 ਲੱਖ 5500 ਰੁਪਏ ਦਾ ਕੁੱਲ ਮੁਨਾਫਾ ਵੰਡਿਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸਭ ਤੋਂ ਵੱਧ ਮੁਨਾਫ਼ਾ ਦੁੱਧ ਉਤਪਾਦਕ ਹਰਪਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨੂੰ 4,8655 ਰੁਪਏ, ਸਵਰਨਜੀਤ ਸਿੰਘ ਬੋਪਾਰਾਏ ਨੂੰ 28,600 ਰੁਪਏ ਅਤੇ ਗੁਰਮੀਤ ਸਿੰਘ ਨੂੰ 28,400 ਰੁਪਏ ਵੰਡਿਆ ਗਿਆ। ਕੁੱਲ 34 ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਦਿੱਤਾ ਗਿਆ। ਪ੍ਰਧਾਨ ਬਲਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ ਨਾਲ ਦੁੱਧ ਦਾ ਧੰਦਾ ਵੀ ਅਪਣਾਉਣਾ ਲਾਭਦਾਇਕ ਹੈ। ਇਸ ਮੌਕੇ ਸਕੱਤਰ ਦਰਸ਼ਨ ਸਿੰਘ, ਮੀਤ ਪ੍ਰਧਾਨ ਸਵਰਨਜੀਤ ਸਿੰਘ, ਦਰਸ਼ਨ ਸਿੰਘ, ਹਰਪਿੰਦਰ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ ਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।

Advertisement
Advertisement
Author Image

sanam grng

View all posts

Advertisement