ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰੋ. ਅਰਵਿੰਦ ਵੱਲੋਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਉੱਤੇ ਜ਼ੋਰ

07:12 AM Apr 24, 2024 IST
ਕੌਮਾਂਤਰੀ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ। ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ‘ਨਾਰੀ ਅਧਿਐਨ ਕੇਂਦਰ’ ਵੱਲੋਂ 15ਵੀਂ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ। ਕਾਨਫਰੰਸ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ 300 ਤੋਂ ਵੱਧ ਖੋਜ ਪੱਤਰ ਇਸ ਕਾਨਫ਼ਰੰਸ ਲਈ ਪੁੱਜੇ ਜਿਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ, ਪੰਜਾਬੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹਰੇਕ ਥਾਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲਿੰਗਕ ਬਰਾਬਰੀ ਤੇ ਲਿੰਗਕ ਪ੍ਰਤੀਨਿਧਤਾ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਸਿਟੀ ਨੇ ਸੰਵੇਦਨਸ਼ੀਲ ਤੇ ਦਰੁਸਤ ਪਹੁੰਚ ਅਪਣਾਈ ਹੋਈ ਹੈ। ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ’ਚ ਜਿਥੇ ਵਿਦਿਆਰਥਣਾਂ ਦੀ ਗਿਣਤੀ 65 ਫ਼ੀਸਦੀ ਹੈ, ਉੱਥੇ ਹੀ ਅਥਾਰਟੀ ਵਿੱਚ ਵੀ ਰਜਿਸਟਰਾਰ, ਡੀਨ ਵਿਦਿਆਰਥੀ ਭਲਾਈ, ਡੀਨ ਕਾਲਜ ਵਿਕਾਸ ਕੌਂਸਲ ਤੇ ਡਾਇਰੈਕਟਰ ਸਪੋਰਟਸ ਵਰਗੇ ਅਹਿਮ ਅਹੁਦਿਆਂ ’ਤੇ ਵੀ ਮਹਿਲਾਵਾਂ ਤਾਇਨਾਤ ਹਨ।
‘ਗਿਆਨ ਪੈਦਾਵਾਰੀ ਵਿੱਚ ਲਿੰਗਕ ਦਖ਼ਲਅੰਦਾਜ਼ੀ’ ਦੇ ਵਿਸ਼ੇ ’ਤੇ ਗੱਲ ਕਰਦਿਆਂ ਇਤਿਹਾਸਕਾਰ ਅਤੇ ਨਾਰੀਵਾਦੀ ਚਿੰਤਕ ਪ੍ਰੋ. ਉਰਵਸ਼ੀ ਬਟਾਲੀਆ ਨੇ ਕਿਹਾ ਕਿ ਸਮਾਜ ਵਿੱਚ ਪੈਦਾ ਹੋ ਰਹੇ ਗਿਆਨ ਦੀਆਂ ਧਾਰਨਾਵਾਂ ਬਾਰੇ ਸਵਾਲ ਜ਼ਰੂਰ ਖੜ੍ਹੇ ਕਰਨੇ ਚਾਹੀਦੇ ਹਨ। ਗਿਆਨ ਪੈਦਾ ਕਰਨ ਵਾਲੇ ਸਰੋਤਾਂ ਦੀ ਪੜਚੋਲ ਜ਼ਰੂਰੀ ਹੈ, ਤਾਂ ਕਿ ਪੈਦਾ ਹੋ ਰਿਹਾ ਗਿਆਨ ਬਿਨਾਂ ਕਿਸੇ ਲਿੰਗਕ ਭੇਦ ਭਾਵ ਤੋਂ ਸਾਰੀਆਂ ਧਿਰਾਂ ਦੇ ਹਿਤ ਵਿੱਚ ਭੁਗਤ ਸਕੇ। ਪ੍ਰੋ. ਉਰਵਸ਼ੀ ਬਟਾਲੀਆ ਨੇ ਹਿੰਦੁਸਤਾਨ ਦੇ ਬਟਵਾਰੇ ਸਮੇਂ ਪੀੜਤ ਔਰਤ ਦੀ ਦਸ਼ਾ ਬਾਰੇ ਆਪਣਾ ਕੰਮ ਕਰਦਿਆਂ ਵੱਖ-ਵੱਖ ਪੀੜਤਾਂ ਨਾਲ ਮਿਲਣ ਅਤੇ ਉਨ੍ਹਾਂ ਨਾਲ ਗੱਲ ਕਰਨ ਸਮੇਂ ਪੈਦਾ ਹੋਈਆਂ ਚੁਣੌਤੀਆਂ ਦਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਆਪਣੇ ਸਮਾਜ ਵਿੱਚ ਆਪਣੇ ਲੋਕਾਂ ਹੱਥੋਂ ਵੱਖ-ਵੱਖ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਰਦ ਪ੍ਰਧਾਨ ਸਮਾਜ ਇਸ ਲਈ ਜ਼ਿੰਮੇਵਾਰ ਹੈ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਸਰ) ਮੁਹਾਲੀ ਤੋਂ ਵਿਗਿਆਨੀ ਪ੍ਰੋ. ਕਵਿਤਾ ਦੁਰਾਇ ਨੇ ਭਵਿੱਖ ਵਿੱਚ ਸਮਾਜ ਦੀ ਬਿਹਤਰੀ ਲਈ ਲਿੰਗਕ ਬਰਾਬਰੀ ਦੀ ਲੋੜ ’ਤੇ ਜ਼ੋਰ ਦਿੱਤਾ। ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕਾਨਫਰੰਸ ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ 300 ਤੋਂ ਵੱਧ ਖੋਜ ਪੱਤਰ ਇਸ ਕਾਨਫ਼ਰੰਸ ਲਈ ਪੁੱਜੇ ਹਨ। ਉਦਘਾਟਨੀ ਸੈਸ਼ਨ ਵਿੱਚਲੀਆਂ ਸ਼ਖ਼ਸੀਅਤਾਂ ਕੁਲਵਿੰਦਰ ਕੌਰ, ਉਪਿੰਦਰਜੀਤ ਕੌਰ ਸੇਖੋਂ ਅਤੇ ਸੈਸ਼ਨਦੀਪ ਕੌਰ ਸ਼ਾਮਿਲ ਸਨ।

Advertisement

Advertisement
Advertisement