ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਸ਼ਾ ਵਿਭਾਗ ਕੁਇਜ਼ ਦੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ

10:07 AM Oct 26, 2024 IST
ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਪਤਵੰਤੇ। -ਫੋਟੋ: ਅਕੀਦਾ

ਪਟਿਆਲਾ:

Advertisement

ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਦੀ ਅਗਵਾਈ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਸਬੰਧੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ‘ੳ’ ਵਰਗ ਵਿੱਚ ਪਹਿਲਾ ਸਥਾਨ ਸ਼ਾਹਬਾਜ਼ ਸਿੰਘ, ਦੂਜਾ ਤੇ ਤੀਜਾ ਸਥਾਨ ਸ਼ਗਨਦੀਪ ਕੌਰ, ਮਹਿਕਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਵਰਗ ‘ਅ’ ਵਿੱਚੋਂ ਪਹਿਲਾ ਸਥਾਨ ਜਗਪ੍ਰੀਤ ਸਿੰਘ, ਦੂਜਾ ਹਿਮਾਂਸ਼ੀ ਤੇ ਤੀਜਾ ਸਥਾਨ ਸੁਖਦੀਪ ਸਿੰਘ ਨੇ ਹਾਸਲ ਕੀਤਾ। ਵਰਗ ‘ੲ’ ਵਿੱਚੋਂ ਪਹਿਲਾ ਸਥਾਨ ਕਰਨਵੀਰ ਸਿੰਘ, ਦੂਜਾ ਸਥਾਨ ਲਵਨੀਤ ਸਿੰਘ ਤੇ ਤੀਜਾ ਸਥਾਨ ਜੈਸਮੀਨ ਕੌਰ ਨੇ ਹਾਸਲ ਕੀਤਾ। ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਹਰਪ੍ਰੀਤ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਨਗਦ ਇਨਾਮ ਦੇ ਕੇ ਸਨਮਾਨਿਆ ਗਿਆ। -ਪੱਤਰ ਪ੍ਰੇਰਕ

Advertisement
Advertisement