ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੈੱਡ ਸੀਅ ਫਿਲਮ ਫੈਸਟੀਵਲ ’ਚ ਪ੍ਰਿਯੰਕਾ ਦਾ ਸਨਮਾਨ

06:19 AM Dec 14, 2024 IST

ਜੇਦਾਹ (ਸਾਊਦੀ ਅਰਬ):

Advertisement

ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਪਿਛਲੇ ਦਿਨੀਂ ਜੇਦਾਹ ਵਿੱਚ ਕਰਵਾਏ ‘ਰੈੱਡ ਸੀਅ ਫਿਲਮ ਫੈਸਟੀਵਲ 2024’ ਦੌਰਾਨ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਦੌਰਾਨ ਫ਼ਿਲਮ ਨਿਰਮਾਤਾਵਾਂ ਤੇ ਕਲਾਕਾਰਾਂ ਨੇ ਪ੍ਰਿਯੰਕਾ ਵੱਲੋਂ ਦੁਨੀਆ ਭਰ ਦੇ ਸਿਨੇਮਾ ’ਚ ਪਾਏ ਯੋਗਦਾਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿਯੰਕਾ ਨੂੰ ਇਹ ਸਨਮਾਨ ‘ਸੈਕਸ ਐਂਡ ਦਿ ਸਿਟੀ’ ਦੀ ਅਦਾਕਾਰਾ ਸਾਰਾ ਜੈਸਿਕਾ ਪਾਰਕਰ ਵੱਲੋਂ ਦਿੱਤਾ ਗਿਆ। ਉਸ ਨੇ ਕਿਹਾ ਕਿ ਪ੍ਰਿਯੰਕਾ ਦੀਆਂ ਪ੍ਰਾਪਤੀਆਂ ਲਈ ਇਹ ਉਸ ਦਾ ‘ਸੱਚਾ ਸਨਮਾਨ’ ਹੈ। ਪ੍ਰਿਯੰਕਾ ਨੂੰ ਬੌਲੀਵੁੱਡ ਅਤੇ ਹੌਲੀਵੁੱਡ ’ਚ ਉਸ ਦੇ ਨਿਵੇਕਲੇ ਕੰਮ ਕਰ ਕੇ ਜਾਣਿਆ ਜਾਂਦਾ ਹੈ। ਇਸ ਸਮਾਗਮ ’ਚ ਉਹ ਆਪਣੇ ਪਤੀ ਨਿੱਕ ਜੋਨਸ ਨਾਲ ਪੁੱਜੀ ਸੀ। ਨਿੱਕ ਨੇ ਕਾਲੇ ਕੱਪੜੇ ਪਾਏ ਸਨ, ਜਦਕਿ ਪ੍ਰਿਯੰਕਾ ਨੇ ਚਮਕ ਵਾਲਾ ਗਾਊਨ ਪਾਇਆ ਹੋਇਆ ਸੀ। ਸੋਸ਼ਲ ਮੀਡੀਆ ’ਤੇ ਸਮਾਗਮ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਪ੍ਰਿਯੰਕਾ ਨੇ ਆਖਿਆ ਕਿ ਇਸ ਸਨਮਾਨ ਲਈ ਉਹ ਧੰਨਵਾਦੀ ਹੈ। ਉਸ ਨੇ ਇਸ ਸਮਾਗਮ ਦੌਰਾਨ ਸਨਮਾਨ ਹਾਸਲ ਕਰਨ ਵਾਲੇ ਸਾਰਿਆਂ ਨੂੰ ਵਧਾਈ ਦਿੱਤੀ। ਉਸ ਨੇ ਕਿਹਾ ਕਿ ਉਸ ਨੇ ਆਪਣਾ ਫ਼ਿਲਮੀ ਸਫ਼ਰ ਹਿੰਦੀ ਅਤੇ ਤੇਲਗੂ ਫ਼ਿਲਮਾਂ ਤੋਂ ਸ਼ੁਰੂ ਕੀਤਾ ਸੀ ਪਰ ਇਸ ਸਮਾਗਮ ਜ਼ਰੀਏ ਉਹ ਅੱਜ ਸਭ ਹੱਦਾਂ ਤੇ ਭਾਸ਼ਾਵਾਂ ਦੀਆਂ ਬੰਦਿਸ਼ਾਂ ਟੱਪ ਕੇ ਇਸ ਸਾਂਝੇ ਮੰਚ ’ਤੇ ਪੁੱਜੀ ਹੈ। ਅਦਾਕਾਰਾ ਨੇ ਉਸ ਨਾਲ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਸਣੇ ਆਪਣੇ ਪਰਿਵਾਰ ਅਤੇ ਖ਼ਾਸ ਕਰ ਕੇ ਆਪਣੇ ਪਤੀ ਨਿੱਕ ਦੀ ਤਾਰੀਫ਼ ਕੀਤੀ ਅਤੇ ਆਪਣੇ ਮਰਹੂਮ ਪਿਤਾ ਨੂੰ ਯਾਦ ਕੀਤਾ। -ਏਐੱਨਆਈ

Advertisement
Advertisement