Diljit Concert : Chandigarh 'ਚ ਸ਼ਾਮ 4 ਵਜੇ ਤੋਂ 5 ਪਾਰਕਿੰਗ ਏਰੀਆ, ਟ੍ਰੈਫਿਕ ਪਾਬੰਦੀਆਂ ਲਾਗੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਦਸੰਬਰ
ਸ਼ਨਿੱਚਰਵਾਰ (ਅੱਜ) ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਉਂਡ ਵਿੱਚ ਹੋ ਰਹੇ ਸ਼ੋਅ ਕਾਰਨ ਫੈਨਜ਼ ਵਿੱਚ ਭਾਰੀ ਉਤਸ਼ਾਹ ਹੈ। ਪਰ ਇਸ ਸ਼ੋਅ ਦੇ ਮੱਦੇਨਜ਼ਰ ਬਿਉਟੀਫੁਲ ਸਿਟੀ ਚੰਡੀਗੜ੍ਹ ਵਿੱਚ ਆਸ ਪਾਸ ਦੇ ਖੇਤਰ ਤੋਂ ਭਾਰੀ ਇਕੱਠ ਹੋਣ ਦੀ ਸੰਭਵਾਨਾ ਹੈ।
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤਕ ਸਮਾਰੋਹ ਦੌਰਾਨ ਆਵਾਜਾਈ ਵਿੱਚ ਵਿਘਨ ਅਤੇ ਯਾਤਰੀਆਂ, ਵਪਾਰੀਆਂ ਅਤੇ ਨੇੜਲੇ ਸੈਕਟਰਾਂ ਦੇ ਵਸਨੀਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ ਯੂਟੀ ਪੁਲੀਸ ਨੇ ਸਥਾਨ ਦੇ ਆਲੇ ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
#TrafficAdvisory #TrafficAlert:-
The general public is being #informed that in view of the Live Concert of Daljit Dosanjh on 14.12.2024 (Saturday) at Exhibition Ground, Sector 34, Chandigarh , the general public is advised to avoid the roads around Sector 34 ground as per the pic.twitter.com/TIwguEuZjh— Chandigarh Traffic Police (@trafficchd) December 14, 2024
ਇਸ ਦੌਰਾਨ ਪੂਰੇ ਸ਼ਹਿਰ ਵਿੱਚ ਪੰਜ ਮਨੋਨੀਤ ਸਥਾਨ ਪਾਰਕਿੰਗ ਖੇਤਰਾਂ ਵਜੋਂ ਕੰਮ ਕਰਨਗੇ, ਦਰਸ਼ਕਾਂ ਨੂੰ ਸਥਾਨ ਤੱਕ ਲੈ ਕੇ ਜਾਣ ਲਈ ਸ਼ਟਲ ਬੱਸ ਸੇਵਾ ਦੇ ਨਾਲ ਲਿਜਾਇਆ ਜਾਵੇਗਾ।
ਚੰਡੀਗੜ੍ਹ ਸ਼ਾਮ 4 ਵਜੇ ਤੋਂ ਕਈ ਸੜਕਾਂ 'ਤੇ ਟ੍ਰੈਫਿਕ ਡਾਇਵਰਜ਼ਨ ਅਤੇ ਪਾਬੰਦੀਆਂ ਲਾਗੂ ਹੋ ਜਾਣਗੀਆਂ। ਯਾਤਰੀਆਂ ਨੂੰ ਸ਼ਾਮ 4 ਵਜੇ ਤੋਂ ਬਾਅਦ ਸੈਕਟਰ 33-34 ਸਟ੍ਰੈਚ, ਪਿਕਾਡਿਲੀ ਚੌਕ (ਸੈਕਟਰ 20/21-33/34 ਚੌਕ) ਅਤੇ ਨਿਊ ਲੇਬਰ ਚੌਕ (ਸੈਕਟਰ 20/21-33/34 ਚੌਕ) ਸਮੇਤ ਘਟਨਾ ਸਥਾਨ ਦੇ ਨੇੜੇ ਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਸੈਕਟਰ 33/34/44/45 ਚੌਂਕ ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ ਤੱਕ ਦਾਖਲਾ; ਟ੍ਰੈਫਿਕ ਸੈਕਟਰ -33/34 ਲਾਈਟ ਪੁਆਇੰਟ ਤੋਂ ਸੈਕਟਰ-34/35 ਲਾਈਟ ਪੁਆਇੰਟ ਤੱਕ ਅਤੇ ਸ਼ਾਮ ਮਾਲ ਟੀ-ਪੁਆਇੰਟ ਤੋਂ ਪੋਲਕਾ ਮੋੜ ਤੱਕ ਸੀਮਤ ਰਹੇਗੀ।
ਇਸ ਤੋਂ ਇਲਾਵਾ ਗਊਸ਼ਾਲਾ ਚੌਕ (ਸੈਕਟਰ-44/45/50/51) ਤੋਂ ਮੈਦਾਨ ਜਾਂ ਕਜਹੇੜੀ ਚੌਕ ਵੱਲ ਟ੍ਰੈਫਿਕ ਡਾਇਵਰਜ਼ਨ ਵੀ ਕੀਤਾ ਜਾਵੇਗਾ। ਸੈਕਟਰ 44/45 ਲਾਈਟ ਪੁਆਇੰਟ ਤੋਂ ਸਾਊਥ ਐਂਡ ਜਾਂ ਗੁਰਦੁਆਰਾ ਚੌਕ ਵੱਲ ਅਤੇ ਭਵਨ ਵਿਦਿਆਲਿਆ ਸਕੂਲ ਟੀ-ਪੁਆਇੰਟ ਤੋਂ ਸੈਕਟਰ-33/45 ਚੌਕ ਤੱਕ ਰਹੇਗਾ।