ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਐੱਮਪੀਸੀਐੱਲ ਦੇ ਨਿੱਜੀਕਰਨ ਦੀ ਕੋਸ਼ਿਸ਼ ਦੀ ਪ੍ਰਿਯੰਕਾ ਵੱਲੋਂ ਨਿਖੇਧੀ

07:16 AM Oct 07, 2024 IST

ਨਵੀਂ ਦਿੱਲੀ, 6 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਇੰਡੀਅਨ ਮੈਡੀਸਨ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ (ਆਈਐੈੱਮਪੀਸੀਐੱਲ) ਦੇ ਕਥਿਤ ਨਿੱਜੀਕਰਨ ਦੀ ਯੋਜਨਾ ਨੂੰ ਲੈ ਕੇ ਅੱਜ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਹੈਰਾਨੀ ਜਤਾਈ ਕਿ ‘ਆਪਣੇ ਚੋਣਵੇਂ ਮਿੱਤਰਾਂ ਦੇ ਖ਼ਜ਼ਾਨੇ ਭਰਨ’ ਤੋਂ ਸਿਵਾਏ ਸਰਕਾਰ ਦਾ ਹੋਰ ਕੋਈ ਮਨੋਰਥ ਨਹੀਂ ਹੋ ਸਕਦਾ ਹੈ। ਕਾਂਗਰਸ ਜਨਰਲ ਸਕੱਤਰ ਨੇ ਇਹ ਟਿੱਪਣੀ ਅਜਿਹੀਆਂ ਰਿਪੋਰਟਾਂ ਮਗਰੋਂ ਕੀਤੀ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਦਵਾਈ ਕੰਪਨੀ ਨੂੰ ਵੇਚਣ ਦੀ ਸਰਕਾਰ ਦੀ ਯੋਜਨਾ ਨਾਲ ਕਈ ਸਥਾਨਕ ਲੋਕਾਂ ’ਚ ਚਿੰਤਾ ਪੈਦਾ ਹੋ ਗਈ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪ੍ਰਿਯੰਕਾ ਗਾਂਧੀ ਨੇ ਸਵਾਲ ਕੀਤਾ ਕਿ ਮੁਨਾਫੇ ’ਚ ਚੱਲ ਰਹੀ ਮਿਨੀ ਰਤਨ ਕੰਪਨੀ ਨੂੰ ਵੇਚਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ? ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਉੱਤਰਾਖੰਡ ਦੇ ਅਲਮੋੜਾ ਸਥਿਤ ਮੋਹਾਨ ’ਚ ਆਈਐੱਮਪੀਸੀਐੱਲ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਮਿਲ ਕੇ 1978 ’ਚ ਸਥਾਪਨਾ ਕੀਤੀ ਸੀ। ਮੁਨਾਫਾ ਕਮਾਉਣ ਵਾਲੀ ਦਵਾਈਆਂ ਦੀ ਫੈਕਟਰੀ ਨੂੰ ਵੇਚਣ ਦੀ ਯੋਜਨਾ ਆਯੁਰਵੇਦ ਤੇ ਆਯੂਸ਼ ਨੂੰ ਉਤਸ਼ਾਹਿਤ ਕਰਨ ਦੇ ਪਾਖੰਡ ਦੀ ਸੱਚਾਈ ਨੂੰ ਨਸ਼ਰ ਕਰ ਰਹੀ ਹੈ। ਇਹ ਆਯੁਰਵੇਦ ਅਤੇ ਯੂਨਾਨੀ ਦਵਾਈਆਂ ਦੀ ਅਹਿਮ ਫੈਕਟਰੀ ਹੈ ਜੋ ਦੇਸ਼ ਅਤੇ ਵਿਦੇਸ਼ ’ਚ ਦਵਾਈਆਂ ਸਪਲਾਈ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੰਪਨੀ ਨੇ 18 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ ਅਤੇ ਉਹ ਸਰਕਾਰ ਨੂੰ 6 ਕਰੋੜ ਰੁਪਏ ਦਾ ਲਾਭਾਂਸ਼ ਦੇਣ ਲਈ ਤਿਆਰ ਹੈ। -ਪੀਟੀਆਈ

Advertisement

Advertisement