ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਿਅੰਕਾ ਚੋਪੜਾ ਦੀ ਫਿਲਮ ‘ਟਾਈਗਰ’ 22 ਨੂੰ ਹੋਵੇਗੀ ਰਿਲੀਜ਼

08:53 AM Apr 03, 2024 IST

ਮੁੰਬਈ: ਬੌਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਫਿਲਮ ‘ਟਾਈਗਰ’ 22 ਅਪਰੈਲ ਨੂੰ ਰਿਲੀਜ਼ ਹੋਵੇਗੀ। ਪ੍ਰਿਅੰਕਾ ਨੇ ਇਸ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕਰਦਿਆਂ ਦੱਸਿਆ ਹੈ ਕਿ ਫਿਲਮ ਦੀ ਕਹਾਣੀ ਭਾਰਤੀ ਜੰਗਲਾਂ ਵਿਚ ਫਿਲਮਾਈ ਗਈ ਹੈ ਤੇ ਇਸ ਫਿਲਮ ਦੀ ਸ਼ੂਟਿੰਗ ਨੂੰ ਮੁਕੰਮਲ ਕਰਦਿਆਂ ਅੱਠ ਸਾਲ ਲੱਗੇ ਹਨ। ਪ੍ਰਿਅੰਕਾ ਨੇ ਕਿਹਾ ਕਿ ਇਹ ਫਿਲਮ ਪਿਆਰ, ਸੰਘਰਸ਼, ਭੁੱਖ ਅਤੇ ਬਚਾਅ ਦੀ ਕਹਾਣੀ ਹੈ ਤੇ ਇਹ ਫਿਲਮ ਵਿਸ਼ਵ ਧਰਤੀ ਦਿਵਸ ’ਤੇ ਡਿਜ਼ਨੀ ਹੌਟਸਟਾਰ ’ਤੇ ਦਿਖਾਈ ਜਾਵੇਗੀ। ਪ੍ਰਿਅੰਕਾ ਨੇ ਐਕਸ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ਵਿਚ ਲਿਖਿਆ, ‘ਟਾਈਗਰ... ਇਹ ਫਿਲਮ ਜੰਗਲ ਬਾਰੇ ਗੱਲ ਕਰਦੀ ਹੈ ਤੇ ਇਥੇ ਵਾਪਰਨ ਵਾਲੀ ਹਰ ਚੀਜ਼ ਨੂੰ ਸਾਹਮਣੇ ਲਿਆਉਂਦੀ ਹੈ। ਭਾਰਤ ਦੇ ਜੰਗਲਾਂ ਵਿੱਚ ਵੱਡੇ ਤੇ ਛੋਟੇ ਜੀਵ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਜੰਗਲ ’ਤੇ ਰਾਜ ਕਰਦੇ ਹਨ ਤੇ ਕੁਝ ਆਪਣੀ ਜਾਨ ਬਚਾਉਣ ਲਈ ਇੱਧਰ ਉਧਰ ਲੁਕਦੇ ਰਹਿੰਦੇ ਹਨ। ਇਨ੍ਹਾਂ ਵਿਚ ਇਕ ਅੰਬਾ ਨਾਂ ਦੀ ਸ਼ੇਰਨੀ ਹੈ ਜੋ ਆਪਣੇ ਬੱਚਿਆਂ ਦੀ ਪਿਆਰ ਨਾਲ ਦੇਖਭਾਲ ਕਰਦੀ ਹੈ। ਮੈਨੂੰ ਇਸ ਸ਼ਾਨਦਾਰ ਕਹਾਣੀ ਨੂੰ ਆਪਣੀ ਆਵਾਜ਼ ਦੇਣ ਅਤੇ ਇਸ ਫਿਲਮ ਰਾਹੀਂ ਜੰਗਲਾਂ ਦੀ ਖੋਜ ਕਰਨ ਵਿੱਚ ਬਹੁਤ ਆਨੰਦ ਆਇਆ।’ -ਆਈਏਐੱਨਐੱਸ

Advertisement

ਪ੍ਰਿਅੰਕਾ ਚੋਪੜਾ ਵੱਲੋਂ ਨਿਕ ਜੋਨਸ ਤੇ ਬੇਟੀ ਮਾਲਤੀ ਦੀ ਵੀਡੀਓ ਸਾਂਝੀ

ਲਾਸ ਏਂਜਲਸ: ਪ੍ਰਿਅੰਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿਚ ਉਸ ਨੇ ਆਪਣੇ ਪਤੀ ਨਿਕ ਜੋਨਸ ਤੇ ਬੇਟੀ ਮਾਲਤੀ ਨਾਲ ਪਰਿਵਾਰ ਵਿਚ ਬਿਤਾਏ ਪਲ ਸਾਂਝੇ ਕੀਤੇ ਹਨ। ਵੀਡੀਓ ਵਿੱਚ ਨਿਕ ਨੇ ਸਟਾਈਲਿਸ਼ ਐਨਕਾਂ ਤੇ ਚਿੱਟੇ ਰੰਗ ਦੀ ਸਵੈੱਟ-ਸ਼ਰਟ ਪਾਈ ਹੋਈ ਹੈ ਜਦੋਂਕਿ ਮਾਲਤੀ ਸਟਰੌਲਰ ਵਿੱਚ ਬੈਠੀ ਹੈ। ਦੱਸਣਾ ਬਣਦਾ ਹੈ ਕਿ ਹਾਲ ਹੀ ਵਿਚ ਪ੍ਰਿਅੰਕਾ ਅਤੇ ਨਿਕ ਭਾਰਤ ਆਏ ਸਨ ਜੋ ਹੁਣ ਅਮਰੀਕਾ ਪਰਤ ਗਏ ਹਨ।

Advertisement
Advertisement
Advertisement