ਭਰਾ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਈ ਪ੍ਰਿਅੰਕਾ ਚੋਪੜਾ
ਮੁੰਬਈ: ਬੌਲੀਵੁੱਡ ਦੀ ‘ਦੇਸੀ ਗਰਲ’ ਪ੍ਰਿਅੰਕਾ ਚੋਪੜਾ ਦੀ ਭਾਰਤ ਫੇਰੀ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੂੰ ਕੱਲ੍ਹ ਮੁੰਬਈ ਹਵਾਈ ਅੱਡੇ ’ਤੇ ਦੇਖ ਕੇ ਸਾਰੇ ਕਿਆਸ ਲਾ ਰਹੇ ਸਨ ਕਿ ਉਹ ਭਾਰਤ ਵਿੱਚ ਕਿਸੇ ਫ਼ਿਲਮ ਦੀ ਸ਼ੂਟਿੰਗ ਕਰੇਗੀ। ਅਸਲ ਵਿੱਚ ਉਹ ਭਾਰਤ ਵਿੱਚ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਨਹੀਂ ਸਗੋਂ ਆਪਣੇ ਭਰਾ ਸਿਧਾਰਥ ਚੋਪੜਾ ਦੇ ਵਿਆਹ ਸਮਾਗਮ ’ਚ ਸ਼ਿਰਕਤ ਕਰਨ ਲਈ ਆਈ ਹੈ। ਅਦਾਕਾਰਾ ਅੱਜ ਆਪਣੇ ਭਰਾ ਦੇ ਵਿਆਹ ਸਮਾਗਮ ਨਜ਼ਰ ਆਈ ਜਿਸ ਨੇ ਗੂੜ੍ਹੇ ਗੁਲਾਬੀ ਰੰਗ ਦੀ ਸਾੜੀ ਪਾਈ ਹੋਈ ਸੀ। ਇਸ ਸਮਾਗਮ ਸਬੰਧੀ ਪ੍ਰਿਅੰਕਾ ਦੇ ਦੋਸਤ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਪ੍ਰਿਅੰਕਾ ਆਪਣੀ ਮਾਂ ਮਧੂ ਚੋਪੜਾ ਨਾਲ ਖੜ੍ਹੀ ਕੋਈ ਭਾਸ਼ਣ ਦਿੰਦੀ ਨਜ਼ਰ ਆ ਰਹੀ ਹੈ। ਉਸ ਦੇ ਨਾਲ ਹੀ ਸਿਧਾਰਥ ਤੇ ਨੀਲਮ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਪ੍ਰਿਅੰਕਾ ਨੇ ਹਾਲ ਹੀ ਵਿਚ ਆਪਣੀ ਆਉਣ ਵਾਲੀ ਫ਼ਿਲਮ ‘ਦਿ ਬਲੱਫ’ ਦੀ ਸ਼ੂਟਿੰਗ ਆਸਟਰੇਲੀਆ ਵਿੱਚ ਮੁਕੰਮਲ ਕੀਤੀ ਸੀ। ਉਸ ਨੂੰ ਮੁੰਬਈ ਹਵਾਈ ਅੱਡੇ ’ਤੇ ਸਟਾਈਲਿਸ਼ ਪਹਿਰਾਵੇ ਵਿੱਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਪ੍ਰਿਅੰਕਾ ਸਿਧਾਰਥ ਚੋਪੜਾ ਅਤੇ ਨੀਲਮ ਉਪਧਿਆਏ ਦੇ ਮੰਗਣੀ ’ਚ ਆਪਣੇ ਪਤੀ ਨਿੱਕ ਜੋਨਸ ਨਾਲ ਪੁੱਜੀ ਸੀ। -ਏਐੱਨਆਈ