For the best experience, open
https://m.punjabitribuneonline.com
on your mobile browser.
Advertisement

ਪ੍ਰਿਥੀਪਾਲ ਹਾਕੀ ਫੈਸਟੀਵਲ: ਚਚਰਾੜੀ ਤੇ ਜਰਖੜ ਅਕੈਡਮੀ ਦੀਆਂ ਟੀਮਾਂ ਜੇਤੂ

10:03 AM May 07, 2024 IST
ਪ੍ਰਿਥੀਪਾਲ ਹਾਕੀ ਫੈਸਟੀਵਲ  ਚਚਰਾੜੀ ਤੇ ਜਰਖੜ ਅਕੈਡਮੀ ਦੀਆਂ ਟੀਮਾਂ ਜੇਤੂ
ਹਾਕੀ ਫੈਸਟੀਵਲ ਦੇ ਇਕ ਮੈਚ ਦੌਰਾਨ ਭਿੜਦੇ ਹੋਏ ਦੋ ਟੀਮਾਂ ਦੇ ਖਿਡਾਰੀ।
Advertisement

ਸਤਵਿੰਦਰ ਬਸਰਾ
ਲੁਧਿਆਣਾ, 6 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਜਿੱਥੇ ਜੂਨੀਅਰ ਵਰਗ ਵਿੱਚ ਚਚਰਾੜੀ, ਜਰਖੜ ਹਾਕੀ ਅਕੈਡਮੀ ਵੱਲੋਂ ਆਪਣੀ ਜੇਤੂ ਸ਼ੁਰੂਆਤ ਕੀਤੀ ਗਈ ਉੱਥੇ ਸੀਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਤੇ ਜਰਖੜ ਹਾਕੀ ਅਕੈਡਮੀ ਨੇ ਵੀ ਆਪਣੇ ਪਹਿਲੇ ਮੈਚ ਵਿੱਚ ਜਿੱਤਾਂ ਦਰਜ ਕੀਤੀਆਂ। ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿੱਚ ਖੇਡੇ ਜਾ ਰਹੇ ਰਾਜ ਪੱਧਰੀ ਹਾਕੀ ਫੈਸਟੀਵਲ ਦੇ ਦੂਜੇ ਦਿਨ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਘਵੱਦੀ ਸਕੂਲ ਨੂੰ 6-2 ਗੋਲਾਂ ਨਾਲ ਹਰਾਇਆ। ਚਚਰਾੜੀ ਦਾ ਪ੍ਰਭਜੋਤ ਸਿੰਘ ਮੈਨ ਆਫ ਦਾ ਮੈਚ ਬਣਿਆ ਜਦ ਕਿ ਦੂਸਰੇ ਜੂਨੀਅਰ ਵਰਗ ਦੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਏਕ ਨੂਰ ਅਕੈਡਮੀ ਨੂੰ 3-0 ਨਾਲ ਹਰਾਇਆ। ਜਰਖੜ ਹਾਕੀ ਅਕੈਡਮੀ ਦਾ ਗੋਲਕੀਪਰ ਦਿਲਪ੍ਰੀਤ ਸਿੰਘ ਮੈਨ ਆਫ ਦਾ ਮੈਚ ਬਣਿਆ। ਸੀਨੀਅਰ ਵਰਗ ਵਿੱਚ ਬਹੁਤ ਹੀ ਫਸਵੇਂ ਅਤੇ ਸੰਘਰਸ਼ ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੂੰ 3-2 ਨਾਲ ਮਾਤ ਦਿੱਤੀ । ਜਰਖੜ ਅਕੈਡਮੀ ਦਾ ਰੋਬਿਨ ਕੁਮਾਰ ਮੈਨ ਆਫ ਦਾ ਮੈਚ ਬਣਿਆ। ਸੀਨੀਅਰ ਵਰਗ ਦੇ ਇੱਕ ਹੋਰ ਲੀਗ ਮੈਚ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਸਟਿਕ ਸਟਾਰ ਬੇਕਰਜਫੀਲਡ ਕੈਲੀਫੋਰਨੀਆ ਨੂੰ ਵੱਡਾ ਉਲਟ ਫੇਰ ਕਰਦੇ ਹੋਏ 6-5 ਨਾਲ ਹਰਾਇਆ। ਏਕ ਨੂਰ ਅਕੈਡਮੀ ਦਾ ਪ੍ਰਿੰਸ ਮੈਨ ਆਫ ਦਾ ਮੈਚ ਐਲਾਨਿਆ ਗਿਆ। ਇਸ ਮੌਕੇ ਰਘਵੀਰ ਸਿੰਘ ਖਾਨਪੁਰ ਅਮਰੀਕਾ, ਹਰਦੀਪ ਸਿੰਘ ਸੈਣੀ ਰੇਲਵੇ ਅਤੇ ਹਰਨੇਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਪਰਮਜੀਤ ਸਿੰਘ ਨੀਟੂ, ਕੁਲਦੀਪ ਸਿੰਘ ਘਵੱਦੀ, ਗੁਰਸਤਿੰਦਰ ਸਿੰਘ ਪ੍ਰਗਟ, ਪਰਮ ਗਰੇਵਾਲ ਗਿੱਲ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ ਤੇ ਸੰਦੀਪ ਸਿੰਘ ਪੰਧੇਰ ਆਦਿ ਸਮੇਤ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×