For the best experience, open
https://m.punjabitribuneonline.com
on your mobile browser.
Advertisement

ਪੈਰੋਲ ’ਤੇ ਆਇਆ ਕੈਦੀ ਫਰਾਰ

07:41 AM Feb 23, 2024 IST
ਪੈਰੋਲ ’ਤੇ ਆਇਆ ਕੈਦੀ ਫਰਾਰ
Advertisement

ਜੀਂਦ: ਸੈਂਟਰਲ ਜੇਲ੍ਹ ਹਿਸਾਰ ਵਿੱਚ ਸਜ਼ਾਯਫ਼ਤਾ ਕੈਦੀ 29 ਨਵੰਬਰ ਨੂੰ 10 ਹਫ਼ਤੇ ਦੀ ਪੈਰੋਲ ’ਤੇ ਆਇਆ ਸੀ ਪਰ ਉਹ ਵਾਪਿਸ ਨਹੀਂ ਪਰਤਿਆ। ਇਸ ਮਾਮਲੇ ਵਿੱਚ ਹਿਸਾਰ ਜੇਲ੍ਹ ਦੇ ਡਿਪਟੀ ਸੁਪਰਡੰਟ ਦੀ ਸ਼ਿਕਾਇਤ ’ਤੇ ਥਾਣਾ ਸਦਰ ਜੀਂਦ ਪੁਲੀਸ ਨੇ ਬਰਸੋਲਾ ਵਾਸੀ ਨੀਰਜ ਉਰਫ਼ ਮੋਂਟੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਡਿਪਟੀ ਸੁਪਰਡੰਟ ਨੇ ਦੱਸਿਆ ਕਿ ਉਕਤ ਮੁਲਜ਼ਮ ਨੀਰਜ਼ਜ ਲੁੱਟ-ਖਸੁੱਟ ਅਤੇ ਆਰਮਜ਼ ਐਕਟ ਤਹਿਤ ਸਜ਼ਾ ਭੁਗਤ ਰਿਹਾ ਸੀ। ਉਸ ਨੂੰ 29 ਨਵੰਬਰ ਨੂੰ 10 ਹਫ਼ਤਿਆਂ ਲਈ ਪੈਰੋਲ ਮਿਲੀ ਸੀ। ਉਸ ਨੇ 8 ਫਰਵਰੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਸੀ ਜੋ ਵਾਪਸ ਨਹੀਂ ਆਇਆ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×