For the best experience, open
https://m.punjabitribuneonline.com
on your mobile browser.
Advertisement

ਪਹਿਲ ਪ੍ਰਾਜੈਕਟ: ਵਿਦਿਆਰਥੀਆਂ ਦੀਆਂ ਵਰਦੀਆਂ ਨੂੰ ਲੈ ਦੁਚਿੱਤੀ ’ਚ ਅਧਿਆਪਕ

10:23 AM Apr 29, 2024 IST
ਪਹਿਲ ਪ੍ਰਾਜੈਕਟ  ਵਿਦਿਆਰਥੀਆਂ ਦੀਆਂ ਵਰਦੀਆਂ ਨੂੰ ਲੈ ਦੁਚਿੱਤੀ ’ਚ ਅਧਿਆਪਕ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਪਰੈਲ
‘ਪਹਿਲ ਪ੍ਰਾਜੈਕਟ’ ਤਹਿਤ ਚੁਣੇ ਗਏ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਅਤੇ ਇਸ ਸਬੰਧੀ ਗਰਾਂਟ ਨੂੰ ਲੈ ਕੇ ਅਧਿਆਪਕ ਦੁਚਿੱਤੀ ’ਚ ਫਸੇ ਹੋਏ ਹਨ। ਇਸ ਪ੍ਰਾਜੈਕਟ ਤਹਿਤ ਵਰਦੀਆਂ ਤਿਆਰ ਕਰਨ ਵਾਲੇ ਸੈਲਫ ਹੈਲਪ ਗਰੁੱਪ ਦੇ ਨੁਮਾਇੰਦਿਆਂ ਵੱਲੋਂ ਹੀ ਸਕੂਲਾਂ ਵਿੱਚ ਜਾ ਕੇ ਸਕੂਲ ਮੁਖੀਆਂ ਤੋਂ ਆਰਡਰਾਂ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਡਿਪਟੀ ਡੀਈਓ ਨੇ ਕਿਹਾ ਕਿ ਸੈਲਫ ਹੈਲਪ ਗਰੁੱਪ ਤੋਂ 10000 ਵਰਦੀਆਂ ਤਿਆਰ ਕਰਵਾਈਆਂ ਜਾਣੀਆਂ ਹਨ। ਜ਼ਿਲ੍ਹੇ ਵਿੱਚ 19 ਬਲਾਕ ਹਨ ਅਤੇ ਇਨ੍ਹਾਂ ਵਿੱਚ 1000 ਤੋਂ ਵੱਧ ਸਰਕਾਰੀ ਪ੍ਰਾਇਮਰੀ ਸਕੂਲ ਹਨ। ਇਸ ਵਾਰ ਸਾਲ 2024-25 ਸੈਸ਼ਨ ਲਈ ਕੁੱਝ ਚੁਣੇ ਹੋਏ ਸਰਕਾਰੀ ਸਕੂਲਾਂ ਨੂੰ ਵਰਦੀਆਂ ਬਣਾ ਕੇ ਦੇਣ ਲਈ ‘ਪਹਿਲ ਪ੍ਰਾਜੈਕਟ’ ਤਹਿਤ ਇੱਕ ਸੈਲਫ ਹੈਲਪ ਗਰੁੱਪ ਨਾਲ ਸਮਝੌਤਾ ਕੀਤਾ ਹੈ। ਇਸ ਗਰੁੱਪ ਦੇ ਨੁਮਾਇੰਦਿਆਂ ਵੱਲੋਂ ਵੱਖ ਵੱਖ ਸਰਕਾਰੀ ਸਕੂਲਾਂ ’ਚ ਜਾ ਕੇ ਕਥਿਤ ਤੌਰ ’ਤੇ ਆਰਡਰ ਮੰਗੇ ਜਾ ਰਹੇ ਹਨ। ਇਸ ਕਰਕੇ ਸਕੂਲਾਂ ਦੇ ਮੁਖੀ/ਅਧਿਆਪਕ ਦੁਚਿੱਤੀ ’ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਵਰਦੀਆਂ ਸਬੰਧੀ ਗਰਾਂਟ ਸਕੂਲਾਂ ’ਚ ਆਵੇਗੀ ਜਾਂ ਜ਼ਿਲ੍ਹਾ ਪੱਧਰ ’ਤੇ ਆਉਣੀ ਹੈ। ਬਲਾਕ ਪ੍ਰੋਗਰਾਮ ਅਫਸਰ ਵਿਕਾਸ ਨੇ ਕਿਹਾ ਕਿ ਸਕੂਲਾਂ ਵਾਲਿਆਂ ਤੋਂ ਵਰਦੀਆਂ ਦੀ ਗਿਣਤੀ ਮੰਗੀ ਜਾਂਦੀ ਹੈ, ਪੈਸੇ ਨਹੀਂ ਕਿਉਂਕਿ ਵਰਦੀਆਂ ਦੀ ਗ੍ਰਾਂਟ ਤਾਂ ਸਰਕਾਰ ਵੱਲੋਂ ਸਿੱਧੀ ਆਉਣੀ ਹੈ।

Advertisement

ਸਕੂਲਾਂ ਦੀ ਬਜਾਏ ਬਲਾਕ ਤੋਂ ਜਾਣਕਾਰੀ ਲਈ ਜਾਵੇ: ਮਾਨ

ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਹਰ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਸਬੰਧੀ ਪੂਰਾ ਰਿਕਾਰਡ ਬਲਾਕ ਪੱਧਰ ’ਤੇ ਉਪਲੱਬਧ ਹੁੰਦਾ ਹੈ। ਇਸ ਲਈ ਵਰਦੀਆਂ ਦੇ ਆਰਡਰ ਲਈ ਵੱਖ-ਵੱਖ ਸਕੂਲਾਂ ’ਚ ਜਾਣ ਦੀ ਥਾਂ ਇਹ ਸਾਰੀ ਜਾਣਕਾਰੀ ਬਲਾਕ ਪੱਧਰ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਅਜਿਹਾ ਹੋਣ ਨਾਲ ਅਧਿਆਪਕਾਂ ਦਾ ਬੋਝ ਘੱਟ ਹੋਵੇਗਾ।

\ਵਰਦੀਆਂ ਲਈ 76 ਸਕੂਲਾਂ ਦੀ ਸੂਚੀ ਬਣਵਾਈ: ਡੀਡੀਈਓ

ਡਿਪਟੀ ਡੀਈਓ ਪ੍ਰਾਇਮਰੀ ਮਨੋਜ ਕੁਮਾਰ ਨੇ ਦੱਸਿਆ ਕਿ ਉਕਤ ਪ੍ਰਾਜੈਕਟ ਤਹਿਤ ਸੈਲਫ ਹੈਲਪ ਗਰੁੱਪ ਤੋਂ ਵਰਦੀਆਂ ਬਣਾਉਣ ਦਾ ਸਮਝੌਤਾ ਹੋਇਆ ਹੈ। ਇਸ ਗਰੁੱਪ ਤੋਂ 10000 ਵਰਦੀਆਂ ਤਿਆਰ ਕਰਵਾਈਆਂ ਜਾਣੀਆਂ ਹਨ ਅਤੇ ਇਸ ਸਬੰਧੀ 76 ਸਕੂਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਜਦੋਂ ਉਨ੍ਹਾਂ ਤੋਂ ਇਸ ਸਬੰਧੀ ਫੰਡ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ 3000 ਵਰਦੀਆਂ ਦੀ ਗ੍ਰਾਂਟ ਆਈ ਹੈ। ਸੈਲਫ ਹੈਲਪ ਗਰੁੱਪ ਦੇ ਨੁਮਾਇੰਦੇ ਸਕੂਲਾਂ ’ਚ ਜਾਣ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ, ‘‘ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ।’’

Advertisement
Author Image

sukhwinder singh

View all posts

Advertisement
Advertisement
×