ਫੋਨ ਹੈਕਿੰਗ ਮਾਮਲੇ ’ਚ ਪ੍ਰਿੰਸ ਹੈਰੀ ਅਦਾਲਤ ’ਚ ਪੇਸ਼: 100 ਸਾਲ ਤੋਂ ਵੱਧ ਸਮੇਂ ’ਚ ਬਰਤਾਨਵੀ ਸ਼ਾਹੀ ਪਰਿਵਾਰ ਦਾ ਮੈਂਬਰ ਪਹਿਲੀ ਵਾਰ ਅਦਾਲਤ ਗਿਆ
10:44 PM Jun 23, 2023 IST
ਲੰਡਨ, 6 ਜੂਨ
Advertisement
ਬਰਤਾਨੀਆ ਦੇ ਪ੍ਰਿੰਸ ਹੈਰੀ ‘ਮਿਰਰ ਗਰੁੱਪ ਨਿਊਜ਼ਪੇਪਰਜ਼’ (ਐੱਮਜੀਐੱਨ) ਦੇ ਪੱਤਰਕਾਰਾਂ ਵੱਲੋਂ ਕਥਿਤ ਗੈਰ-ਕਾਨੂੰਨੀ ਢੰਗ ਨਾਲ ਜਾਣਕਾਰੀ ਇਕੱਠੀ ਕਰਨ ਅਤੇ ਫ਼ੋਨ ਹੈਕ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਪੇਸ਼ ਹੋਏ। ਉਹ 100 ਸਾਲਾਂ ਤੋਂ ਵੱਧ ਸਮੇਂ ਵਿੱਚ ਕਿਸੇ ਮੁਕੱਦਮੇ ਵਿੱਚ ਗਵਾਹੀ ਦੇਣ ਲਈ ਅਦਾਲਤ ਵਿੱਚ ਪੇਸ਼ ਹੋਣ ਵਾਲੇ ਸ਼ਾਹੀ ਪਰਿਵਾਰ ਦੇ ਪਹਿਲੇ ਸੀਨੀਅਰ ਮੈਂਬਰ ਹਨ। ‘ਡਿਊਕ ਆਫ ਸਸੈਕਸ’ ਹੈਰੀ (38) ਸ਼ਾਹੀ ਪਰਿਵਾਰ ਛੱਡ ਕੇ ਆਪਣੀ ਪਤਨੀ ਮੇਗਨ ਅਤੇ ਦੋ ਬੱਚਿਆਂ ਆਰਚੀ ਅਤੇ ਲਿਲੀਬੇਟ ਨਾਲ ਅਮਰੀਕਾ ਰਹਿ ਰਹੇ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਮਿਰਰ ਗਰੁੱਪ ਵੱਲੋਂ ਵਰਤੇ ਗਲਤ ਤਰੀਕਿਆਂ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।
Advertisement
Advertisement