ਪ੍ਰਧਾਨ ਮੰਤਰੀ ਮੋਦੀ ਵੱਲੋਂ ਵਾਰਾਨਸੀ ਵਿੱਚ ਅੱਖਾਂ ਦੇ ਹਸਪਤਾਲ ਦਾ ਉਦਘਾਟਨ
ਵਾਰਾਨਸੀ, 20 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਸਦੀ ਹਲਕੇ ਵਾਰਾਨਸੀ ਵਿਚ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ। ਕਾਂਚੀ ਮੱਠ ਵੱਲੋਂ ਚਲਾਏ ਜਾਂਦੇ ਆਰ.ਜੇ.ਸੰਕਰਾ ਆਈ ਹਸਪਤਾਲ ਵਿਚ ਅੱਖਾਂ ਦੇ ਵੱਖ ਵੱਖ ਰੋਗਾਂ ਦਾ ਇਲਾਜ ਹੋਵੇਗਾ। ਕਾਂਚੀ ਮੱਠ ਮੁਤਾਬਕ ਇਸ ਹਸਪਤਾਲ ਦਾ ਪੂਰਬੀ ਉੱਤਰ ਪ੍ਰਦੇਸ਼ ਦੇ 20 ਜ਼ਿਲ੍ਹਿਆਂ ਅਤੇ ਬਿਹਾਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਲਾਭ ਮਿਲੇਗਾ। ਮੱਠ ਦਾ ਦੇਸ਼ ਵਿਚ ਇਹ 14ਵਾਂ ਹਸਪਤਾਲ ਹੈ। ਸ੍ਰੀ ਮੋਦੀ ਨੇ ਹਸਪਤਾਲ ਦੇ ਉਦਘਾਟਨ ਤੋਂ ਪਹਿਲਾਂ ਅੱਜ ਕਾਂਚੀ ਮੱਠ ਦੇ ਸ਼ੰਕਰਾਚਾਰੀਆ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਇਕ ਨੁਮਾਇਸ਼ ਵਿਚ ਵੀ ਗਈ, ਜਿੱਥੇ ਉਨ੍ਹਾਂ ਨਾਲ ਰਾਜਪਾਲ ਆਨੰਦੀਬੇਨ ਪਟੇਲ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਵਾਰਾਨਸੀ ਪੁੱਜੇ ਸ੍ਰੀ ਮੋਦੀ ਦਾ ਲਾਲ ਬਹਾਦਰ ਸ਼ਾਸਤਰੀ ਹਵਾਈ ਅੱਡੇ ’ਤੇ ਯੋਗੀ ਤੇ ਹੋਰਨਾਂ ਸ਼ਖਸੀਅਤਾਂ ਨੇ ਸਵਾਗਤ ਕੀਤਾ। ਸ੍ਰੀ ਮੋਦੀ ਆਪਣੀ ਇਸ ਇਕ ਰੋਜ਼ਾ ਫੇਰੀ ਦੌਰਾਨ 6100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। -ਪੀਟੀਆਈ