For the best experience, open
https://m.punjabitribuneonline.com
on your mobile browser.
Advertisement

ਪ੍ਰਾਇਮਰੀ ਖੇਡਾਂ: ਹਾਕੀ ’ਚ ਜਰਖੜ ਤੇ ਮੁੰਡੀਆਂ ਕਲਾਂ ਦੇ ਖਿਡਾਰੀ ਛਾਏ

06:32 AM Oct 07, 2024 IST
ਪ੍ਰਾਇਮਰੀ ਖੇਡਾਂ  ਹਾਕੀ ’ਚ ਜਰਖੜ ਤੇ ਮੁੰਡੀਆਂ ਕਲਾਂ ਦੇ ਖਿਡਾਰੀ ਛਾਏ
ਜੇਤੂ ਖਿਡਾਰੀਆਂ ਨਾਲ ਡੀਏਵੀ ਸਕੂਲ ਦੇ ਪ੍ਰਿੰਸੀਪਲ ਤੇ ਡੀਪੀਈ।
Advertisement

ਗੁਰਿੰਦਰ ਸਿੰਘ
ਲੁਧਿਆਣਾ, 6 ਅਕਤੂਬਰ
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ੁਰੂ ਹੋ ਗਈਆਂ ਹਨ।
ਅੱਜ ਖੇਡਾਂ ਦੌਰਾਨ ਯੋਗ ਅਤੇ ਜਿਮਨਾਸਟਿਕ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਮਿਨੀ ਹੈਂਡਬਾਲ ਦੇ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਘੱਵਦੀ ਅਤੇ ਹਾਕੀ ਏ-6 ਸਾਈਡ ਦੇ ਮੁਕਾਬਲੇ ਜਰਖੜ ਵਿੱਚ ਕਰਵਾਏ ਗਏ। ਇਨ੍ਹਾਂ ਸਿੱਧੀਆਂ ਜ਼ਿਲ੍ਹਾ ਪੱਧਰ ’ਤੇ ਸ਼ੁਰੂ ਹੋਣ ਵਾਲੀਆਂ ਖੇਡਾਂ ਵਿੱਚ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 509 ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਦੱਸਿਆ ਕਿ ਗਰੁੱਪ ਯੋਗ ਲੜਕੀਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਪਹਿਲੇ, ਸਰਕਾਰੀ ਪ੍ਰਾਇਮਰੀ ਸਕੂਲ ਮਾਨਗੜ੍ਹ ਦੂਸਰੇ ਅਤੇ ਬੀਸੀਐੱਮ ਸਕੂਲ ਦੀ ਟੀਮ ਤੀਸਰੇ ਸਥਾਨ ’ਤੇ ਰਹੀ। ਗਰੁੱਪ ਯੋਗ ਲੜਕੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਪਹਿਲੇ, ਬੀਸੀਐੱਮ ਦੂਸਰੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਗੜ੍ਹ ਤੀਸਰੇ ਸਥਾਨ ’ਤੇ ਰਹੇ।
ਰਿਧਮਿਕ ਲੜਕੀਆਂ ਦੀਪਕ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਪਹਿਲੇ, ਸਰੂਤੀ ਬੀਸੀਐੱਮ ਦੂਸਰੇ, ਗੀਤਾਂਜਲੀ ਸਰਕਾਰੀ ਪ੍ਰਾਇਮਰੀ ਸਕੂਲ ਮਾਨਗੜ੍ਹ ਤੀਸਰੇ ਸਥਾਨ ’ਤੇ ਰਹੇ।
ਇਸੇ ਤਰ੍ਹਾਂ ਜਿਮਨਾਸਟਿਕ ਲੜਕੇ ਵਿੱਚ ਡੀਏਵੀ ਪੁਲੀਸ ਸਕੂਲ ਪਹਿਲੇ ਸਥਾਨ, ਬੀਸੀਐੱਮ ਆਰੀਆ ਦੂਸਰੇ ਅਤੇ ਸੈਕਰਡ ਹਾਰਟ ਕੋਨਵੈਂਟ ਸਕੂਲ ਸਰਾਭਾ ਨਗਰ ਤੀਸਰੇ ਸਥਾਨ ’ਤੇ ਰਹੇ ਹਨ। ਜਿਮਨਾਸਟਿਕ ਲੜਕੀਆਂ ਡੀਏਵੀ ਪੁਲੀਸ ਸਕੂਲ ਪਹਿਲੇ ਸਥਾਨ, ਸੈਕਰਡ ਹਾਰਟ ਕੋਨਵੈਂਟ ਸਰਾਭਾ ਨਗਰ ਦੂਸਰਾ ਅਤੇ ਬੀਸੀਐੱਮ ਆਰੀਆ ਤੀਸਰੇ ਸਥਾਨ ’ਤੇ ਰਹੇ ਹਨ। ਮਿਨੀ ਹੈਂਡਬਾਲ ਲੜਕੇ ਬੀਵੀਐੱਮ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਜੰਡਆਲੀ ਦੂਸਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆ ਕਲਾਂ ਤੀਸਰੇ ਸਥਾਨ ’ਤੇ ਰਹੇ ਹਨ। ਮਿਨੀ ਹੈਂਡਬਾਲ ਲੜਕੀਆਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਪਹਿਲੇ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆ ਦੂਸਰੇ ਅਤੇ ਬੀਵੀਐੱਮ ਸਕੂਲ ਤੀਸਰੇ ਸਥਾਨ ’ਤੇ ਰਹੇ ਹਨ। ਹਾਕੀ ਏ-6 ਸਾਈਡ ਲੜਕੇ ਸਰਕਾਰੀ ਪ੍ਰਾਇਮਰੀ ਸਕੂਲ ਜਰਖੜ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਰਾਏਪੁਰ ਦੂਸਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ ਤੀਸਰਾ, ਹਾਕੀ ਲੜਕੀਆਂ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆਂ ਕਲਾਂ ਪਹਿਲੇ, ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਦੂਸਰੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢੰਡਾਰੀ ਕਲਾਂ ਤੀਸਰੇ ਸਥਾਨ ’ਤੇ ਰਹੇ ਹਨ।
ਜੇਤੂ ਖਿਡਾਰੀਆਂ ਨੂੰ ਮੈਡਲ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ। ਇਸ ਮੌਕੇ ਕੁਲਵੀਰ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ, ਪਰਮਜੀਤ ਸਿੰਘ, ਰਮਨਜੀਤ ਸਿੰਘ, ਮਨਜੀਤ ਸਿੰਘ (ਸਾਰੇ ਬੀਪੀਈਓਜ਼), ਜਗਜੀਤ ਸਿੰਘ ਝਾਂਡੇ, ਹਰਦੇਵ ਸਿੰਘ ਮੁੱਲਾਂਪੁਰ, ਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਸਰਬਜੀਤ ਕੌਰ ਥਰੀਕੇ (ਸਾਰੇ ਮੈਂਬਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ) ਵੱਖ-ਵੱਖ ਸਕੂਲਾਂ ਦੇ ਡੀਪੀਈ, ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

Advertisement

ਤੀਰਅੰਦਾਜ਼ੀ ਤੇ ਸ਼ਤਰੰਜ ਮੁਕਾਬਲੇ ’ਚ ਡੀਏਵੀ ਸਕੂਲ ਦੀ ਝੰਡੀ

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਡੀਏਵੀ ਨੈਸ਼ਨਲ ਖੇਡਾਂ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਸਥਾਨਕ ਡੀਏਵੀ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਰਅੰਦਾਜ਼ੀ ਅਤੇ ਸ਼ਤਰੰਜ ਵਿੱਚ ਝੰਡੀ ਰਹੀ। ਤੀਰਅੰਦਾਜ਼ੀ ਦੇ ਅੰਡਰ-14 ਮੁਕਾਬਲੇ ਵਿੱਚ ਅਨੁਸ਼ਕਾ ਸ਼ਰਮਾ ਨੇ ਇੰਡੀਅਨ ਰਾਊਂਡ ’ਚ ਤਿੰਨ ਸੋਨ ਤਗ਼ਮੇ ਜਿੱਤੇ। ਅੰਡਰ-19 ਵਿੱਚ ਨੂਰ ਸ਼ਰਮਾ ਕੰਮਪਾਊਂਡ ਰਾਊਂਡ ’ਚ ਚਾਰ ਚਾਂਦੀ ਦੇ ਤਗ਼ਮੇ, ਜਦਕਿ ਅੰਕੁਰਪ੍ਰੀਤ ਕੌਰ ਨੇ ਰੀਕਰਵ ਰਾਊਂਡ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫੀ ਪ੍ਰਾਪਤ ਕੀਤੀ। ਅੰਡਰ-14 (ਲੜਕਿਆਂ) ਵਿੱਚ ਕ੍ਰਿਸ਼ਵ ਗੁਪਤਾ ਨੇ ਇੰਡੀਅਨ ਰਾਊਂਡ ’ਚ ਤਿੰਨ ਸੋਨ ਤਗ਼ਮੇ ਅਤੇ ਭਵਈਸ਼ਵਰ ਸਿੰਘ ਨੇ ਕੰਮਪਾਊਂਡ ਰਾਊਂਡ ’ਚ ਤਿੰਨ ਸੋਨ ਤਗ਼ਮੇ ਫੁੰਡੇ। ਉਨ੍ਹਾਂ ਮੁਕਾਬਲੇ ਦੀ ਪਹਿਲੀ ਟੀਮ ਟਰਾਫ਼ੀ ਪ੍ਰਾਪਤ ਕੀਤੀ। ਅੰਡਰ-17 ਰੀਕਰਵ ਰਾਊਂਡ ਵਿੱਚ ਸ਼ੌਰਿਆ ਗੇਦਰ ਨੇ ਚਾਰ ਕਾਂਸੀ ਦੇ ਤਗ਼ਮੇ ਪ੍ਰਾਪਤ ਕਰਕੇ ਤੀਜੀ ਟੀਮ ਟਰਾਫੀ ’ਤੇ ਕਬਜ਼ਾ ਕੀਤਾ। ਅੰਡਰ-19 ਇੰਡੀਅਨ ਰਾਊਂਡ ਵਿੱਚ ਹਰਮਨਪ੍ਰੀਤ ਸਿੰਘ ਨੇ ਚਾਰ ਚਾਂਦੀ, ਜਦਕਿ ਰੀਕਰਵ ਰਾਊਂਡ ਵਿੱਚ ਮਾਨਵਦੀਪ ਸਿੰਘ ਨੇ ਚਾਰ ਚਾਂਦੀ ਦੇ ਤਗ਼ਮੇ ਜਿੱਤ ਕੇ ਦੋਹਾਂ ਖਿਡਾਰੀਆਂ ਨੇ ਓਵਰਆਲ ਦੂਜੇ ਸਥਾਨ ਦੀ ਟੀਮ ਟਰਾਫੀ ਪ੍ਰਾਪਤ ਕੀਤੀ। ਤੀਰਅੰਦਾਜ਼ੀ (ਅਰਚਰੀ) ਦੇ ਸਾਰੇ ਖਿਡਾਰੀ ਅੱਗੇ ਨੈਸ਼ਨਲ ਪੱਧਰ ’ਤੇ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਸ਼ਤਰੰਜ ਵਿੱਚ ਆਇਰਾ ਬਾਂਸਲ, ਪਾਰੁਲ ਚੋਪੜਾ, ਏਂਜਲ ਤੇ ਪ੍ਰਗਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਵੇਦ ਵ੍ਰਤ ਨੇ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰਪਾਲ ਵਿੱਜ ਤੇ ਜਗਦੀਪ ਸਿੰਘ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ। ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ਼, ਦਿਨੇਸ਼ ਕੁਮਾਰ ਅਤੇ ਅਧਿਆਪਕਾ ਸ਼ੈਫਾਲੀ ਹਾਜ਼ਰ ਸਨ।

Advertisement

Advertisement
Author Image

Advertisement