For the best experience, open
https://m.punjabitribuneonline.com
on your mobile browser.
Advertisement

ਹਾਈਟੈੱਕ ਹੋਵੇਗਾ 125 ਫੁੱਟ ਰਾਵਣ ਦਾ ਪੁਤਲਾ

06:35 AM Oct 07, 2024 IST
ਹਾਈਟੈੱਕ ਹੋਵੇਗਾ 125 ਫੁੱਟ ਰਾਵਣ ਦਾ ਪੁਤਲਾ
Advertisement

ਗਗਨਦੀਪ ਅਰੋੜਾ
ਲੁਧਿਆਣਾ, 6 ਅਕਤੂਬਰ
ਸਨਅਤੀ ਸ਼ਹਿਰ ਵਿੱਚ 100 ਸਾਲ ਤੋਂ ਪੁਰਾਣੀ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਬਣਾਇਆ ਜਾ ਰਿਹਾ ਸੂਬੇ ਦਾ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਇਸ ਵਾਰ ਪੁਰੀ ਤਰ੍ਹਾਂ ਹਾਈਟੈੱਕ ਹੋਵੇਗਾ। ਰਿਮੋਟ ਦੇ ਨਾਲ ਇਹ ਰਾਵਣ ਦਾ ਪੁਤਲਾ ਤਲਵਾਰ ਵੀ ਚਲਾਏਗਾ ਤੇ ਅੱਖਾਂ ਵੀ ਖੋਲ੍ਹੇਗਾ। ਇੰਨਾ ਹੀ ਨਹੀਂ ਇਸ ਵਾਰ ਇਸ ਪੁੱਤਲੇ ਨੂੰ ਅੱਗ ਵੀ ਰਿਮੋਟ ਦਾ ਬਟਨ ਦਬਨ ਨਾਲ ਹੀ ਲਗਾਈ ਜਾਏਗੀ। ਇਸ ਵਾਰ ਵੱਖ-ਵੱਖ ਥਾਵਾਂ ’ਤੇ ਦਸਹਿਰਾ ਮੇਲੇ ਅਤੇ ਰਾਮ ਲੀਲਾ ਕਰਵਾਈਆਂ ਜਾ ਰਹੀਆਂ ਹਨ। ਦਸਹਿਰੇ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ’ਚ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਤਿਆਰ ਕਰਨ ਲਈ ਦੂਰੋਂ-ਦੂਰੋਂ ਕਾਰੀਗਰ ਆਏ ਹੋਏ ਹਨ। ਇਸ ਵਾਰ ਸ਼ਹਿਰ ਵਿੱਚ 20 ਤੋਂ ਵੱਧ ਥਾਵਾਂ ’ਤੇ ਰਾਵਣ ਦਹਨ ਕੀਤੇ ਜਾਵੇਗਾ। ਇਸ ਵਾਰ ਸ਼ਹਿਰ ਦੇ ਦਰੇਸੀ ਗਰਾਊਂਡ ਵਿੱਚ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ। ਜਿਸ ਨੂੰ ਪਿਛਲੇ ਸਾਲ ਨਾਲੋਂ 5 ਫੁੱਟ ਉੱਚਾ ਯਾਨੀ 125 ਫੁੱਟ ਤਿਆਰ ਕੀਤਾ ਜਾ ਰਿਹਾ ਹੈ। ਉਸ ਦੀ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਦਸਹਿਰੇ ’ਤੇ ਰਾਵਣ ਨੂੰ ਸਾੜਿਆ ਜਾਏਗਾ ਤਾਂ ਉਸ ਦੀਆਂ ਅੱਖਾਂ, ਮੂੰਹ ਅਤੇ ਪੇਟੀ ਤੋਂ ਅੱਗ ਦੀਆਂ ਲਾਟਾਂ ਨਿਕਲਣਗੀਆਂ। ਇਸ ਵਾਰ ਕਾਲੇ ਅਤੇ ਸੁਨਹਿਰੀ ਰੰਗਾਂ ਵਿੱਚ ਵਿਸ਼ੇਸ਼ ਕਾਗਜ਼ ਦੀ ਵਰਤੋਂ ਕਰਕੇ ਰਾਵਣ ਦੀ ਪੁਸ਼ਾਕ ਤਿਆਰ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਰਾਵਣ ਦੇ ਪੁਤਲੇ ਦੇ ਹੱਥ ਵਿੱਚ ਫੜੀ ਤਲਵਾਰ ਰਿਮੋਟ ਨਾਲ ਚੱਲੇਗਾ। ਰਿਮੋਟ ਦੇ ਨਾਲ ਚੱਲਣ ਵਾਲੀ ਤਲਵਾਰ ਨਾਲ ਉਹੋ ਸ਼੍ਰੀ ਰਾਮ ਜੀ ਦੇ ਨਾਲ ਯੁੱਧ ਵੀ ਕਰਨਗੇ। ਇਸੇ ਤਰ੍ਹਾਂ ਹੀ ਰਾਜਗੁਰੂ ਨਗਰ ਵਿੱਚ 45 ਫੁੱਟ ਦਾ ਰਾਵਣ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁੰਭਕਰਨ ਅਤੇ ਮੇਘਨਾਥ ਦੇ 30 ਫੁੱਟ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਆਗਰਾ ਤੋਂ ਸਾਹਿਲ ਇਨ੍ਹਾਂ ਪੁਤਲਿਆਂ ਨੂੰ ਤਿਆਰ ਕਰ ਰਹੇ ਹਨ। ਉਸ ਦੇ ਪਿਤਾ ਅਜ਼ਗਰ ਅਲੀ ਵੀ ਲੁਧਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਉਂਦਾ ਹੈ। ਨਵ ਦੁਰਗਾ ਮੰਦਿਰ ਸਰਾਭਾ ਨਗਰ ਵਿੱਚ 70 ਫੁੱਟ ਦਾ ਰਾਵਣ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਮੁਜ਼ੱਫਰ ਨਗਰ ਦੇ ਆਸ ਮੁਹੰਮਦ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਕੁੰਭਕਰਨ ਅਤੇ ਮੇਘਨਾਥ ਜੀ ਦੇ 60-60 ਫੁੱਟ ਦੇ ਪੁਤਲੇ ਵੀ ਬਣਾਏ ਜਾਣਗੇ। ਆਸ ਮੁਹੰਮਦ ਨੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਇੱਥੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਉਨ੍ਹਾਂ ਦੇ ਦਾਦਾ ਅਤੇ ਪੜਦਾਦਾ ਵੀ ਇੱਥੇ ਪੁਤਲੇ ਬਣਾਉਣ ਲਈ ਆਉਂਦੇ ਸਨ।
ਅਗਰ ਨਗਰ ਵਿੱਚ ਰਾਵਣ ਦਾ 60 ਫੁੱਟ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਕੁੰਭਕਰਨ ਅਤੇ ਮੇਘਨਾਥ ਦੇ 40-40 ਫੁੱਟ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਇਸ ਦੌਰਾਨ ਅਗਰ ਨਗਰ ਵਿੱਚ ਮੇਲਾ ਵੀ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਉਪਕਾਰ ਨਗਰ ਵਿੱਚ ਰਾਵਣ ਦਾ 60 ਫੁੱਟ ਦਾ ਪੁਤਲਾ ਬਣਾਇਆ ਜਾ ਰਿਹਾ ਹੈ।

Advertisement

ਮੁਸਲਮਾਨ ਕਾਰੀਗਰ ਬਣਾਉਂਦੇ ਹਨ ਰਾਵਣ ਦੇ ਪੁਤਲੇ

ਪਿਛਲੇ 20 ਤੋਂ 25 ਸਾਲਾਂ ਤੋਂ ਆਗਰਾ ਤੋਂ ਆਏ ਕਾਰੀਗਰ ਹੀ ਹਮੇਸ਼ਾ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਬਣਾਉਂਦੇ ਹਨ। ਮੁਸਲਮਾਨ ਹੋਣ ਦੇ ਬਾਵਜੂਦ ਪੂਰੀ ਰੀਤੀ ਰਿਵਾਜਾਂ ਦੇ ਨਾਲ ਇਹ ਪੁਤਲੇ ਬਣਾਏ ਜਾਂਦੇ ਹਨ ਤੇ ਉਨ੍ਹਾਂ ਦਾ ਦਹਿਣ ਵੀ ਇਹ ਖੁਦ ਕਰਵਾਉਂਦੇ ਹਨ।

Advertisement

Advertisement
Author Image

Advertisement