ਜੰਮੂ ਕਸ਼ਮੀਰ ’ਚੋਂ ਰਾਸ਼ਟਰਪਤੀ ਰਾਜ ਹਟਾਇਆ
11:25 PM Oct 13, 2024 IST
ਨਵੀਂ ਦਿੱਲੀ, 13 ਅਕਤੂਬਰ
ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ ਜੰਮੂ ਕਸ਼ਮੀਰ ’ਚੋਂ ਰਾਸ਼ਟਰਪਤੀ ਰਾਜ ਹਟਾ ਦਿੱਤਾ ਹੈੈ। ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਹੋਣ ਮਗਰੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਗਿਆ ਹੈ। ਪਿਛਲੇ ਦਿਨੀਂ ਸੂਬੇ ਦੀ 90 ਮੈਂਬਰੀ ਅਸੈਂਬਲੀ ਲਈ ਹੋਈਆਂ ਚੋਣਾਂ ’ਚ ਨੈਸ਼ਨਲ ਕਾਨਫਰੰਸ ਨੇ 42 ਸੀਟਾਂ ਅਤੇ ਕਾਂਗਰਸ ਨੇ ਛੇ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇੱਕ ਸੀਟ ਸੀਪੀਆਈ (ਐੱਮ) ਨੂੰ ਮਿਲੀ ਸੀ। ਭਾਜਪਾ ਜੰਮੂ ਡਿਵੀਜ਼ਨ ਦੀਆਂ 29 ਸੀਟਾਂ ਜਿੱਤਣ ’ਚ ਕਾਮਯਾਬ ਰਹੀ ਸੀ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਲੰਘੇ ਦਿਨੀਂ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। -ਪੀਟੀਆਈ
Advertisement
Advertisement