ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਸ਼ਟਰਪਤੀ ਚੋਣ: ਬਾਇਡਨ ਦੇ ਦੌੜ ’ਚੋਂ ਲਾਂਭੇ ਹੋਣ ਦੀ ਮੰਗ ਜ਼ੋਰ ਫੜਨ ਲੱਗੀ

08:09 AM Jul 01, 2024 IST
ਜੋਅ ਬਾਇਡਨ, ਡੋਨਲਡ ਟਰੰਪ

ਵਾਸ਼ਿੰਗਟਨ, 30 ਜੂਨ
ਰਾਸ਼ਟਰਪਤੀ ਦੀ ਚੋਣ ਸਬੰਧੀ ਅਟਲਾਂਟਾ ਵਿੱਚ ਕਰਵਾਈ ਬਹਿਸ ਦੌਰਾਨ ਮਾੜੀ ਕਾਰਗੁਜ਼ਾਰੀ ਮਗਰੋਂ ਸੱਤਾਧਾਰੀ ਡੈਮੋਕਰੈਟਿਕ ਪਾਰਟੀ ਅਤੇ ਮੁੱਖਧਾਰਾ ਦੇ ਅਮਰੀਕੀ ਮੀਡੀਆ ਵਿੱਚ ਰਾਸ਼ਟਰਪਤੀ ਜੋਅ ਬਾਇਡਨ (81) ਨੂੰ ਇਸ ਦੌੜ ਵਿੱਚੋਂ ਲਾਂਭੇ ਕੀਤੇ ਜਾਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਹਾਲਾਂਕਿ, ਬਾਇਡਨ ਅਤੇ ਉਨ੍ਹਾਂ ਦੀ ਪ੍ਰਚਾਰ ਟੀਮ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਹਾਰ ਨਹੀਂ ਮੰਨੀ ਅਤੇ ਉਹ 5 ਨਵੰਬਰ ਨੂੰ ਹੋਣ ਵਾਲੀ ਚੋਣ ਲੜਨ ਲਈ ਦ੍ਰਿੜ੍ਹ ਹਨ।
ਬਾਇਡਨ ਦੀ ਪ੍ਰਚਾਰ ਟੀਮ ਨੇ ਕਿਹਾ, ‘‘ਬਾਇਡਨ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਹਨ। ਉਮੀਦਵਾਰ ਨਹੀਂ ਬਦਲਿਆ ਜਾ ਰਿਹਾ।’’ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਾਇਡਨ ਨੇ ਰਾਸ਼ਟਰਪਤੀ ਚੋਣ ਵਿਚ ਡੈਮੋਕਰੈਟ ਉਮੀਦਵਾਰ ਬਣਨ ਲਈ ਮੁੱਢਲੀ ਚੋਣ ਜਿੱਤ ਲਈ ਹੈ। ਵ੍ਹਾਈਟ ਹਾਊਸ ਵਿੱਚ ਦੂਜੀ ਵਾਰ ਦਾਖ਼ਲੇ ਦੇ ਇੱਛੁਕ ਬਾਇਡਨ ਦੀ ਆਵਾਜ਼ ਬਹਿਸ ਦੌਰਾਨ ਲੜਖੜਾਉਂਦੀ ਨਜ਼ਰ ਆਈ, ਜਿਸ ਕਾਰਨ ਸੀਨੀਅਰ ਡੈਮੋਕਰੈਟ ਆਗੂ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਕੀ ਬਾਇਡਨ ਚੋਣਾਂ ਤੋਂ ਪਹਿਲਾਂ ਆਉਂਦੇ ਦਿਨਾਂ ’ਚ ਆਪਣੀ ਮੁਹਿੰਮ ਨੂੰ ਬਰਕਰਾਰ ਰੱਖ ਸਕਣਗੇ।
ਉਧਰ, ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਡੋਨਲਡ ਟਰੰਪ (78) ਡੇਢ ਘੰਟੇ ਦੀ ਬਹਿਸ ਦੌਰਾਨ ਸ਼ੁਰੂ ਤੋਂ ਹੀ ਬਾਇਡਨ ’ਤੇ ਭਾਰੂ ਰਹੇ।
ਰਾਸ਼ਟਰਪਤੀ ਦੀ ਚੋਣ ਲਈ ਅਟਲਾਂਟਾ ਵਿੱਚ ਵੀਰਵਾਰ ਰਾਤ ਨੂੰ ਪਹਿਲੀ ਬਹਿਸ ਮਗਰੋਂ ‘ਦਿ ਨਿਊਯਾਰਕ ਟਾਈਮਜ਼’ ਸਮੇਤ ਕਈ ਮੀਡੀਆ ਸੰਸਥਾਵਾਂ ਅਤੇ ਬਾਇਡਨ ਦੀ ਪਾਰਟੀ ਦੇ ਸਮਰਥਕ ਤੇ ਅਹਿਮ ਨੀਤੀਘਾੜੇ ਉਨ੍ਹਾਂ ਨੂੰ ਇਸ ਦੌੜ ਤੋਂ ਲਾਂਭੇ ਹੋਣ ਦੀ ਮੰਗ ਕਰ ਰਹੇ ਹਨ। ਬਹਿਸ ਮਗਰੋਂ ‘ਦਿ ਨਿਊਯਾਰਕ ਟਾਈਮਜ਼’ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ, ‘‘ਆਪਣੇ ਦੇਸ਼ ਦੀ ਸੇਵਾ ਕਰਨ ਲਈ ਰਾਸ਼ਟਰਪਤੀ ਬਾਇਡਨ ਨੂੰ ਇਸ ਦੌੜ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।’’ -ਪੀਟੀਆਈ

Advertisement

Advertisement
Advertisement