ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰਾਸਤੀ ਵਸਤਾਂ ਦੀ ਸੰਭਾਲ: ਫਰਾਂਸ ਦੇ ਵਫ਼ਦ ਵੱਲੋਂ ਚੰਡੀਗੜ੍ਹ ਦਾ ਦੌਰਾ

08:22 AM Oct 05, 2024 IST
ਚੰਡੀਗੜ੍ਹ ਵਿੱਚ ਯੂਟੀ ਪ੍ਰਸ਼ਾਸਨ ਤੇ ਫਰਾਂਸ ਦੇ ਅਧਿਕਾਰੀ ਮੀਟਿੰਗ ਕਰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਕਤੂਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਵਿਰਾਸਤੀ ਵਸਤਾਂ ਦੀ ਦੇਖਭਾਲ ਲਈ ਫਰਾਂਸ ਦੇ ਡੈਲੀਗੇਸ਼ਨ ਨੇ ਚੰਡੀਗੜ੍ਹ ਦਾ ਦੌਰਾਨ ਕੀਤਾ। ਇਹ ਟੀਮ ਫਰਾਂਸ ਦੇ ਸੰਸਕ੍ਰਿਤੀ, ਸਿੱਖਿਆ ਤੇ ਵਿਗਿਆਨ ਕੌਂਸਲ ਦੇ ਸਲਾਹਕਾਰ ਗ੍ਰੈਗੇਰ ਟਰੂਮੇਲ ਦੀ ਅਗਵਾਈ ਹੇਠ ਚੰਡੀਗੜ੍ਹ ਪਹੁੰਚੀ, ਜਿਸ ਦਾ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਸਵਾਗਤ ਕੀਤਾ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਤੇ ਫਰਾਂਸ ਦੇ ਡੈਲੀਗੇਸ਼ਨ ਵਿਚਕਾਰ ਮੀਟਿੰਗ ਹੋਈ, ਮੀਟਿੰਗ ਵਿੱਚ ਚੰਡੀਗੜ੍ਹ ਦੀਆਂ ਵਿਰਾਸਤੀ ਵਸਤਾਂ ਦੀ ਸੰਭਾਲ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਮੌਕੇ ਫਰਾਂਸ ਡੈਲੀਗੇਸ਼ਨ ਵਿੱਚ ਅਮੈਂਡੀਨ ਰੋਗਮੈਨ ਤੇ ਓਫੇਲੀ ਬੇਲਿਨ ਅਲਾਇੰਸ ਫ੍ਰਾਂਸੇਜ਼ ਵੀ ਸ਼ਾਮਲ ਸਨ।
ਯੂਟੀ ਦੇ ਅਧਿਕਾਰੀਆਂ ਤੇ ਫਰਾਂਸ ਅਧਿਕਾਰੀਆਂ ਵੱਲੋਂ ਲੀਅ ਕਾਰਬੁਜ਼ੀਅਰ ਤੇ ਪੀਅਰੇ ਜੈਨਰੇ ਵੱਲੋਂ ਡਿਜ਼ਾਈਨ ਕੀਤੇ ਫਰਨੀਚਰ ਤੇ ਹੋਰਨਾਂ ਵਸਤਾਂ ਦੀਆਂ ਵਿਦੇਸ਼ਾਂ ਵਿੱਚ ਹੋ ਰਹੀ ਨਿਲਾਮੀ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਯੂਟੀ ਪ੍ਰਸ਼ਾਸਨ ਨੇ ਫਰਾਂਸ ਦੇ ਅਧਿਕਾਰੀਆਂ ਤੋਂ ਹੈਰੀਟੇਜ ਵਸਤਾਂ ਂ ਦੀਆਂ ਤਸਵੀਰਾਂ ਤੇ ਹੋਰਨਾਂ ਦਸਤਾਵੇਜ਼ਾਂ ਦੀ ਮੁਕੰਮਲ ਜਾਣਕਾਰੀ ਇਕੱਠੀ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿੱਚ ਫਰਾਂਸ ਦੇ ਗ੍ਰੇਗੋਰ ਟਰੂਮੇਲ ਨੇ ਸ਼ਹਿਰ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਇਤਿਹਾਸਕ ਖਜ਼ਾਨਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਰਾਂਸ ਸਰਕਾਰ ਅਤੇ ਚੰਡੀਗੜ੍ਹ ਦਰਮਿਆਨ ਸਾਂਝੇਦਾਰੀ ਨੂੰ ਹੋਰ ਵਧਾਉਣ ’ਤੇ ਜ਼ੋਰ ਦਿੱਤਾ।

Advertisement

Advertisement