For the best experience, open
https://m.punjabitribuneonline.com
on your mobile browser.
Advertisement

ਆਰੀਅਨ ਸਕੂਲ ਵਿੱਚ ਜਾਦੂਗਰ ਵੱਲੋਂ ਪੇਸ਼ਕਾਰੀ

06:45 AM May 04, 2024 IST
ਆਰੀਅਨ ਸਕੂਲ ਵਿੱਚ ਜਾਦੂਗਰ ਵੱਲੋਂ ਪੇਸ਼ਕਾਰੀ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਮਈ
ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਵਿੱਚ ਰੈੱਡ ਕਰਾਸ ਸੁਸਾਇਟੀ ਨੇ ਵਿੱਤੀ ਸਹਾਇਤਾ ਇਕੱਠੀ ਕਰਨ ਦੇ ਉਦੇਸ਼ ਨਾਲ ਜਾਦੂਗਰ ਦਾ ਸ਼ੋਅ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਜਾਦੂਗਰ ਵੱਲੋਂ ਦਿਖਾਏ ਜਾਦੂ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਜਾਦੂਗਰ ਨੇ ਆਪਣੇ ਹੱਥਾਂ ਦੀ ਕਲਾਕਾਰੀ ਦਿਖਾ ਕੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਅਦਭੁਤ ਕਰਤੱਬ ਦਿਖਾਏ। ਜਾਦੂਗਰ ਨੇ ਸ਼ੋਅ ਦੌਰਾਨ ਬੱਚਿਆਂ ਦੇ ਸਾਹਮਣੇ ਰੱਸੀ ਦੀ ਸੋਟੀ ਬਣਾਉਣਾ, ਅੰਗੂਠੀ ਗਾਇਬ ਕਰਨਾ, ਖਾਲੀ ਡਿੱਬੇ ’ਚ ਕਈ ਤਰ੍ਹਾਂ ਦੇ ਖਿਡੌਣੇ ਕੱਢਣਾ, ਕੰਨਾਂ ਵਿਚੋਂ ਦੁੱਧ ਕੱਢਣਾ, ਰੱਸੀ ਕੱਟਣਾ, ਅਖਬਾਰ ਵਿਚੋਂ ਪੈਸੇ ਕੱਢਣੇ ਆਦਿ ਕਈ ਤਰ੍ਹਾਂ ਦੇ ਕਰਤੱਬ ਪੇਸ਼ ਕੀਤੇ। ਬੱਚਿਆਂ ਨੇ ਜਾਦੂਗਰੀ ਦੇ ਅਜੂਬਿਆਂ ਨੂੰ ਦੇਖ ਕੇ ਤਾੜੀਆਂ ਵਜਾਈਆਂ। ਇਸ ਮੌਕੇ ਜਾਦੂਗਰ ਨੇ ਦੱਸਿਆ ਕਿ ਹਰ ਜਾਦੂ ਪਿੱਛੇ ਵਿਗਿਆਨ ਦਾ ਹੁੰਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×