ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੋਰਾਂਟੋ ’ਚ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ

01:28 PM May 18, 2024 IST
ਅਜੈਬ ਸਿੰਘ ਚੱਠਾ ਤੇ ਸਰਦੂਲ ਸਿੰਘ ਥਿਆੜਾ

ਹਰਦੇਵ ਚੌਹਾਨ
ਟੋਰਾਂਟੋ, 18 ਮਈ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ। ਜਗਤ ਪੰਜਾਬੀ ਸਭਾ ਬਰੈਂਪਟਨ ਦੇ ਅਹੁਦੇਦਾਰ ਸਰਦੂਲ ਸਿੰਘ ਥਿਆੜਾ ਤੇ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਪੰਜਾਬੀ ਦੇ ਪਸਾਰ ਤੇ ਸੁਹਿਰਦ ਪ੍ਰਚਾਰ ਲਈ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਹਨ। ਇਹ ਕਾਨਫਰੰਸ 5 ਤੋਂ 7 ਜੁਲਾਈ ਤੱਕ ਬਰੈਂਪਟਨ ਵਿੱਚ ਹੋ ਰਹੀ ਹੈ। ਇਸ ਕਾਨਫਰੰਸ ਦਾ ਵਿਸ਼ਾ 'ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ' ਹੋਏਗਾ। ਇਸ ਕਾਨਫਰੰਸ ਲਈ ਕੁੰਜੀਵਤ ਭਾਸ਼ਨ ਪ੍ਰਿੰਸੀਪਲ, ਖਾਲਸਾ ਕਾਲਜ ਅੰਮ੍ਰਿਤਸਰ ਡਾਕਟਰ ਮਹਿਲ ਸਿੰਘ ਦੇਣਗੇ। ਕਾਨਫਰੰਸ ਵਿੱਚ ਦੇਸ਼ਾਂ, ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨਾਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਡਾਕਟਰ ਨਬੀਲਾ ਰਹਿਮਾਨ, ਡਾਕਟਰ ਸਾਇਮਾ ਇਰਮ, ਕੁਲਵਿੰਦਰ ਸਿੰਘ ਰਾਏ ਯੂਕੇ, ਡਾਕਟਰ ਸਤਨਾਮ ਸਿੰਘ ਜੱਸਲ, ਡਾਕਟਰ ਸਰਬਜੀਤ ਸਿੰਘ ਮਾਨ, ਡਾਕਟਰ ਸਰਬਜੀਤ ਕੌਰ ਸੋਹਲ ਤੇ ਗੁਰਵੀਰ ਸਿੰਘ ਸਰੋਦ ਨੇ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਹਾਮੀ ਭਰੀ ਹੈ। ਸ੍ਰੀ ਚੱਠਾ ਨੇ ਦੱਸਿਆ ਕਿ ਕਾਨਫਰੰਸ ਨਾਲ ਸਬੰਧਤ 31 ਮਈ ਤੱਕ ਪਹੁੰਚਣ ਵਾਲੇ ਵਿਦਵਾਨਾਂ ਦੇ ਪੇਪਰ ਤੇ ਹੋਰ ਸਮੱਗਰੀ ਛਾਪ ਕੇ ਪ੍ਰਚਾਰੀ ਜਾਏਗੀ। ਦਸਵੀਂ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਓਨਟਾਰੀਓ ਫਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਦੇ ਸਮੂਹ ਮੈਂਬਰਾਂ ਦੀ ਹੋਈ ਇਸ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Advertisement

Advertisement