ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੇ ਕੋਰਟ ਮਾਰਸ਼ਲ ਦੀਆਂ ਤਿਆਰੀਆਂ ਮੁਕੰਮਲ: ਇਮਰਾਨ

08:26 PM Jun 23, 2023 IST

ਇਸਲਾਮਾਬਾਦ, 9 ਜੂਨ

Advertisement

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੇ ‘ਕੋਰਟ ਮਾਰਸ਼ਲ’ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਮਰਾਨ ਦੀ ਇਹ ਟਿੱਪਣੀ ਦੇਸ਼ ਦੀ ਸ਼ਕਤੀਸ਼ਾਲੀ ਫੌਜ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ 9 ਮਈ ਨੂੰ ਹੋਈ ਹਿੰਸਾ ਦੇ ‘ਸਾਜ਼ਿਸਘਾੜਿਆਂ’ ਖ਼ਿਲਾਫ਼ ਫੌਜੀ ਅਦਾਲਤਾਂ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਇਮਰਾਨ ਵੀਰਵਾਰ ਨੂੰ ਦਸ ਵੱਖ ਵੱਖ ਮਾਮਲਿਆਂ ਸਬੰਧੀ ਇਸਲਾਮਾਬਾਦ ਹਾਈ ਕੋਰਟ ਸਾਹਮਣੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ (70) ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਫ਼ੌਜੀ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਨੇ ਫੌਜੀ ਅਦਾਲਤ ਵਿੱਚ ਇੱਕ ਗ਼ੈਰ-ਫੌਜੀ ਦੀ ਸੁਣਵਾਈ ਨੂੰ ਪਾਕਿਸਤਾਨ ਵਿੱਚ ‘ਲੋਕਤੰਤਰ ਦਾ ਅੰਤ’ ਅਤੇ ‘ਨਿਆਂ ਦਾ ਅੰਤ’ ਕਰਾਰ ਦਿੱਤਾ। ਅਖ਼ਬਾਰ ‘ਡਾਅਨ’ ਨੇ ਇਮਰਾਨ ਦੇ ਹਵਾਲੇ ਨਾਲ ਕਿਹਾ, ”ਫੌਜੀ ਅਦਾਲਤ ਵਿੱਚ ਮੁਕੱਦਮਾ ਗ਼ੈਰਕਾਨੂੰਨੀ ਹੋਵੇਗਾ।” ਇਮਰਾਨ ਨੇ ਕਿਹਾ, ”ਉਹ ਲੋਕ ਜਾਣਦੇ ਹਨ ਕਿ ਮੇਰੇ ਖ਼ਿਲਾਫ਼ ਦਰਜ 150 ਤੋਂ ਵੱਧ ਕੇਸ ਨਿਰਾਧਾਰ ਹਨ ਅਤੇ ਇਨ੍ਹਾਂ ਫਰਜ਼ੀ ਮਾਮਲਿਆਂ ਵਿੱਚ ਮੈਨੂੰ ਦੋਸ਼ ਠਹਿਰਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਉਨ੍ਹਾਂ ਨੇ ਫੌਜੀ ਅਦਾਲਤ ਵਿੱਚ ਮੇਰਾ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ ਹੈ।” ਇਸ ਦੌਰਾਨ ਇਮਰਾਨ ਨੇ ਪਾਰਟੀ ਅੰਦਰ ਦਰਕਿਨਾਰ ਕੀਤੇ ਜਾਣ ਦੀਆਂ ਕਿਆਸਅਰਾਈਆਂ ਨੂੰ ਦੂਰ ਕੀਤਾ ਅਤੇ ਪਾਕਿਸਤਾਨ ਛੱਡਣ ਦੀਆਂ ਅਫਵਾਹਾਂ ਨੂੰ ਵੀ ਰੱਦ ਕੀਤਾ। -ਪੀਟੀਆਈ

Advertisement
Advertisement