ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਟੀ ਪ੍ਰਸ਼ਾਸਨ ਵੱਲੋਂ ਪੈਟਰੋਲ ਤੇ ਡੀਜ਼ਲ ਵਾਹਨਾਂ ’ਤੇ 3 ਫ਼ੀਸਦ ਰੋਡ ਟੈਕਸ ਵਧਾਉਣ ਦੀ ਤਿਆਰੀ

10:26 AM Jul 06, 2023 IST

ਟ੍ਰਿਬਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੁਲਾਈ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਵਾਲੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ’ਤੇ 3 ਫ਼ੀਸਦ ਰੋਡ ਟੈਕਸ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਬਾਰੇ ਯੂਟੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ, ਜਿਸ ’ਤੇ ਪ੍ਰਵਾਨਗੀ ਤੋਂ ਬਾਅਦ ਹੀ ਰੋਡ ਟੈਕਸ ’ਚ ਵਾਧਾ ਕੀਤਾ ਜਾ ਸਕੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ 20 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਚਾਰ ਪਹੀਆ ਵਾਹਨ ’ਤੇ ਰੋਡ ਟੈਕਸ 8 ਫ਼ੀਸਦ ਤੋਂ ਵਧਾ ਕੇ 11 ਫੀਸਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਜਦੋਂ ਕਿ 20 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਵਾਹਨ ’ਤੇ ਰੋਡ ਟੈਕਸ 6 ਫ਼ੀਸਦ ਤੋਂ ਵਧਾ ਕੇ 9 ਫੀਸਦ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਇਕ ਲੱਖ ਤੋਂ ਘੱਟ ਕੀਮਤ ਵਾਲੇ ਦੋ ਪਹੀਆ ਵਾਹਨ ’ਤੇ ਰੋਡ ਟੈਕਸ 3 ਫ਼ੀਸਦ ਤੋਂ ਵਧਾ ਕੇ 6 ਫ਼ੀਸਦ ਅਤੇ ਇਕ ਲੱਖ ਤੋਂ 4 ਲੱਖ ਰੁਪਏ ਦੀ ਕੀਮਤ ਵਾਲੇ ਵਾਹਨ ’ਤੇ ਰੋਡ ਟੈਕਸ 4 ਫੀਸਦ ਤੋਂ ਵਧਾ ਕੇ 7 ਫ਼ੀਸਦ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਦੇ ਮੁਕਾਬਲੇ ਪੈਟਰੋਲ ਤੇ ਡੀਜ਼ਲ ਵਾਹਨਾਂ ’ਤੇ ਰੋਡ ਟੈਕਸ ਦੀਆਂ ਦਰਾਂ ਘੱਟ ਹਨ। ਜਦੋਂ ਕਿ ਸ਼ਹਿਰ ਵਿੱਚ ਹਰ ਮਹੀਨੇ ਦੋ ਹਜ਼ਾਰ ਚਾਰ ਪਹੀਆ ਤੇ ਦੋ ਪਹੀਆ ਵਾਹਨ ਰਜਿਸਟਰ ਹੁੰਦੇ ਹਨ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਟੀ ’ਚ ਵਾਹਨਾਂ ਦੇ ਰੋਡ ਟੈਕਸ ’ਚ ਇਕ ਦਹਾਕੇ ਬਾਅਦ ਵਾਧਾ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਪੰਜਾਬ ਵਿੱਚ 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਾਰ ਪਹੀਆ ਵਾਹਨ ’ਤੇ 9 ਫ਼ੀਸਦ ਅਤੇ 15 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਵਾਹਨਾਂ ’ਤੇ 11 ਫ਼ੀਸਦ ਰੋਡ ਟੈਕਸ ਵਸੂਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ 10 ਲੱਖ ਰੁਪਏ ਤੋਂ 20 ਲੱਖ ਰੁਪਏ ਤੱਕ ਦੇ ਚਾਰ ਪਹੀਆ ਵਾਹਨਾਂ ’ਤੇ 8 ਫੀਸਦੀ ਟੈਕਸ ਵਸੂਲ ਕੀਤਾ ਜਾਂਦਾ ਹੈ। ਜਦੋਂ ਕਿ 6 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਦੇ ਵਾਹਨਾਂ ’ਤੇ 6 ਫ਼ੀਸਦ ਰੋਡ ਟੈਕਸ ਵਸੂਲ ਕੀਤਾ ਜਾਂਦਾ ਹੈ।
ਚੰਡੀਗੜ੍ਹ ਵਿੱਚ ਇਕ ਲੱਖ ਰੁਪਏ ਤੋਂ ਘੱਟ ਕੀਮਤ ਦੇ ਦੋ ਪਹੀਆ ਵਾਹਨਾਂ ’ਤੇ ਤਿੰਨ ਫੀਸਦ, ਇਕ ਲੱਖ ਤੋਂ 4 ਲੱਖ ਰੁਪਏ ਕੀਮਤ ਵਾਲੇ ਦੋ ਪਹੀਆ ਵਾਹਨਾਂ ’ਤੇ 4 ਫੀਸਦ ਅਤੇ 4 ਲੱਖ ਤੋਂ ਵੱਧ ਕੀਮਤ ਵਾਲੇ ਵਾਹਨਾਂ ਤੇ 5 ਫੀਸਦ ਟੈਕਸ ਵਸੂਲ ਕੀਤਾ ਜਾਂਦਾ ਹੈ।
ਪੰਜਾਬ ’ਚ ਇਕ ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਦੋ ਪਹੀਆ ਵਾਹਨ ’ਤੇ 7 ਫੀਸਦ ਤੇ ਇਕ ਲੱਖ ਤੋਂ ਵੱਧ ਕੀਮਤ ਵਾਲੇ ਵਾਹਨ ’ਤੇ 9 ਫੀਸਦ ਰੋਡ ਟੈਕਸ ਵਸੂਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹਰਿਆਣਾ ’ਚ 75 ਹਜ਼ਾਰ ਰੁਪਏ ਤੱਕ ਦੀ ਕੀਮਤ ਵਾਲੇ ਵਾਹਨ ’ਤੇ 4 ਫ਼ੀਸਦ ਅਤੇ 76 ਹਜ਼ਾਰ ਤੋਂ ਦੋ ਲੱਖ ਰੁਪਏ ਤੱਕ ਦੀ ਕੀਮਤ ਵਾਲੇ ਵਾਹਨ ’ਤੇ 6 ਫੀਸਦ ਅਤੇ ਦੋ ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋਪਹੀਆ ਵਾਹਨ ’ਤੇ 8 ਫ਼ੀਸਦ ਟੈਕਸ ਵਸੂਲ ਕੀਤਾ ਜਾਂਦਾ ਹੈ।

Advertisement

Advertisement
Tags :
ਟੈਕਸਡੀਜ਼ਲਤਿਆਰੀਪੈਟਰੋਲਪ੍ਰਸ਼ਾਸਨਫੀਸਦਯੂਟੀਵਧਾਉਣਵੱਲੋਂਵਾਹਨਾਂ