Pre-Budget Meeting: ਪੰਜਾਬ ਵੱਲੋਂ ਵਿਸ਼ੇਸ਼ ਪੈਕੇਜ ਤੇ ਕਰਜ਼ਾ ਸ਼ਰਤਾਂ ਵਿਚ ਛੋਟ ਦੀ ਮੰਗ
11:50 PM Dec 20, 2024 IST
Jaisalmer, Dec 20 (ANI): Union Finance Minister Nirmala Sitharaman chairs the Pre-Budget consultation meeting with ministers of states & union territories, in Jaisalmer on Friday. (ANI Photo) N
ਜੈਸਲਮੇਰ, 20 ਦਸੰਬਰ
ਰਾਜਾਂ ਦੇ ਵਿੱਤ ਮੰਤਰੀਆਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਪ੍ਰੀ-ਬਜਟ ਬੈਠਕ ਦੌਰਾਨ 50-ਸਾਲਾ ਵਿਆਜ ਮੁਕਤ ਕਰਜ਼ਾ ਸਕੀਮ ਤਹਿਤ ਮਿਲਦੇ ਫੰਡਾਂ ਵਿਚ ਵਾਧੇ ਦੀ ਮੰਗ ਕੀਤੀ ਹੈ। ਵਿੱਤੀ ਦਬਾਅ ਮਹਿਸੂਸ ਕਰ ਰਹੇ ਪੰਜਾਬ ਤੇ ਕੇਰਲਾ ਜਿਹੇ ਰਾਜਾਂ ਨੇ ਵਿਸ਼ੇਸ਼ ਪੈਕੇਜ ਤੇ ਕਰਜ਼ੇ ਲਈ ਸ਼ਰਤਾਂ ਵਿਚ ਛੋਟ ਉੱਤੇ ਜ਼ੋਰ ਦਿੱਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਸਰਹੱਦੀ ਰਾਜਾਂ ਲਈ ਇਨਸੈਂਟਿਵ ਪੈਕੇਜ ਦੀ ਮੰਗ ਕੀਤੀ ਹੈ। ਬੈਠਕ ਦੌਰਾਨ ਰਾਜਾਂ ਨੇ ਵਿੱਤ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਕਿ ਵਿੱਤੀ ਸਰਗਰਮੀਆਂ ਲਈ ਕਰਜ਼ਾ ਹੱਦ ਦੀ ਉਪਰਲੀ ਸੀਮਾ ਵਧਾਈ ਜਾਵੇ ਤੇ ਜਲ ਜੀਵਨ ਮਿਸ਼ਨ ਲਈ ਵਾਧੂ ਫੰਡ ਦਿੱਤੇ ਜਾਣ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਮਾਝੀ ਲੜਕੀ ਬਹਿਨ ਯੋਜਨਾ ਲਈ ਫੰਡ ਮੰਗੇ ਤੇ ਇਹ ਮੰਗ ਵੀ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ 50-50 ਫੀਸਦ ਹਿੱਸੇਦਾਰੀ ਨਾਲ ਸੂਬੇ ਵਿਚ ਕੇਂਦਰੀ ਸਪਾਂਸਰਡ ਸਕੀਮ (ਸੀਐਸਐਸ) ਸ਼ੁਰੂ ਕੀਤੀ ਜਾਵੇ। -ਪੀਟੀਆਈ
Advertisement
Advertisement