ਪ੍ਰਯਾਗਰਾਜ: ਰੇਲਵੇ ਸਟੇਸ਼ਨਾਂ ’ਤੇ ਪੰਜਾਬੀ ਸਣੇ 10 ਖੇਤਰੀ ਭਾਸ਼ਾਵਾਂ ਵਿੱਚ ਹੋਵੇਗੀ ਅਨਾਊਂਸਮੈਂਟ
06:48 AM Nov 08, 2024 IST
Advertisement
ਪ੍ਰਯਾਗਰਾਜ: ਇੱਥੇ ਵੱਖ-ਵੱਖ ਰੇਲਵੇ ਸਟੇਸ਼ਨਾਂ ’ਤੇ ਪਹਿਲੀ ਵਾਰ ਰੇਲ ਗੱਡੀਆਂ ਦੇ ਆਗਮਨ ਅਤੇ ਰਵਾਨਗੀ ਬਾਰੇ 10 ਖੇਤਰੀ ਭਾਸ਼ਾਵਾਂ ਵਿੱਚ ਸੂਚਨਾ ਦਿੱਤੀ ਜਾਵੇਗੀ। ਉੱਤਰੀ ਮੱਧ ਰੇਲਵੇ ਦੇ ਜਨ ਸੰਪਰਕ ਅਧਿਕਾਰੀ ਅਮਿਤ ਮਾਲਵੀਆ ਨੇ ਇੱਥੇ ਦੱਸਿਆ ਕਿ ਮਹਾਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬੀ, ਗੁਜਰਾਤੀ, ਮਰਾਠੀ, ਤਾਮਿਲ, ਤੇਲਗੂ, ਮਲਿਆਲਮ, ਕੰਨੜ, ਬਾਂਗਲਾ, ਅਸਮੀਆ ਤੇ ਉੜੀਆ ਭਾਸ਼ਾ ਵਿੱਚ ਅਨਾਊਂਸਮੈਂਟ ਕੀਤੀ ਜਾਵੇਗੀ। -ਪੀਟੀਆਈ
Advertisement
Advertisement
Advertisement