For the best experience, open
https://m.punjabitribuneonline.com
on your mobile browser.
Advertisement

ਚਿਕਨਗੁਨੀਆ ਤੋਂ ਉਭਰਨ ਲਈ ਪ੍ਰਣੌਏ ਨੇ ਬੈਡਮਿੰਟਨ ਤੋਂ ਬਰੇਕ ਲਈ

08:02 AM Aug 27, 2024 IST
ਚਿਕਨਗੁਨੀਆ ਤੋਂ ਉਭਰਨ ਲਈ ਪ੍ਰਣੌਏ ਨੇ ਬੈਡਮਿੰਟਨ ਤੋਂ ਬਰੇਕ ਲਈ
Advertisement

ਨਵੀਂ ਦਿੱਲੀ, 26 ਅਗਸਤ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਨੇ ਅੱਜ ਕਿਹਾ ਕਿ ਉਹ ਚਿਕਨਗੁਨੀਆ ਤੋਂ ਪੂਰੀ ਤਰ੍ਹਾਂ ਉਭਰਨ ਲਈ ਖੇਡ ਤੋਂ ਕੁੱਝ ਸਮਾਂ ਬਰੇਕ ਲੈ ਰਿਹਾ ਹੈ। ਉਸ ਨੇ ਕਿਹਾ ਕਿ ਚਿਕਨਗੁਨੀਆ ਕਾਰਨ ਪੈਰਿਸ ਓਲੰਪਿਕ ’ਚ ਉਸ ਦੇ ਪ੍ਰਦਰਸ਼ਨ ’ਤੇ ਮਾੜਾ ਅਸਰ ਪਿਆ। ਵਿਸ਼ਵ ਅਤੇ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ 32 ਸਾਲਾ ਪ੍ਰਣੌਏ ਪੈਰਿਸ ਓਲੰਪਿਕ ਤੋਂ ਠੀਕ ਪਹਿਲਾਂ ਚਿਕਨਗੁਨੀਆ ਤੋਂ ਪੀੜਤ ਰਿਹਾ ਜਿਸ ਕਾਰਨ ਉਸ ਦਾ ਸਰੀਰ ਕਮਜ਼ੋਰ ਹੋ ਗਿਆ ਸੀ। ਪ੍ਰਣੌਏ ਨੇ ਐਕਸ ’ਤੇ ਕਿਹਾ, ‘‘ਬਦਕਿਸਮਤੀ ਨਾਲ ਚਿਕਨਗੁਨੀਆ ਨੇ ਮੇਰਾ ਸਰੀਰ ਕਮਜ਼ੋਰ ਕਰ ਦਿੱਤਾ, ਜਿਸ ਕਾਰਨ ਮੇਰੇ ਸਰੀਰ ਵਿੱਚ ਲਗਾਤਾਰ ਦਰਦ ਹੋ ਰਿਹਾ ਹੈ ਅਤੇ ਮੇਰੇ ਕੋਲੋਂ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਦਿੱਤਾ ਜਾ ਰਿਹਾ।’’ ਉਸ ਨੇ ਕਿਹਾ, ‘‘ਆਪਣੀ ਟੀਮ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਮੈਂ ਉਭਰਨ ਦੀ ਪ੍ਰਕਿਰਿਆ ’ਤੇ ਧਿਆਨ ਦੇਣ ਲਈ ਆਉਣ ਵਾਲੇ ਕੁਝ ਟੂਰਨਾਮੈਂਟਾਂ ਤੋਂ ਹਟਣ ਦਾ ਫੈਸਲਾ ਕੀਤਾ ਹੈ। ਇਸ ਚੁਣੌਤੀਪੂਰਨ ਸਮੇਂ ਦੌਰਾਨ ਮੈਨੂੰ ਸਮਝਣ ਅਤੇ ਸਮਰਥਨ ਦੇਣ ਲਈ ਤੁਹਾਡਾ ਧੰਨਵਾਦ। ਮੈਂ ਚੰਗੀ ਤਰ੍ਹਾਂ ਸਿਹਤਯਾਬ ਹੋ ਕੇ ਵਾਪਸੀ ਕਰਾਂਗਾ।’’ ਇਸ ਦੌਰਾਨ ਪ੍ਰਣੌਏ ਨੇ ਇਹ ਨਹੀਂ ਦੱਸਿਆ ਕਿ ਉਹ ਕਦੋਂ ਵਾਪਸੀ ਕਰੇਗਾ ਅਤੇ ਉਸ ਨੇ ਕਿਹੜੇ ਟੂਰਨਾਮੈਂਟਾਂ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਕਾਂਸੇ ਦਾ ਤਗ਼ਮਾ ਜੇਤੂ ਕੇਰਲ ਦਾ ਬੈਡਮਿੰਟਨ ਖਿਡਾਰੀ ਪੇਟ ਅਤੇ ਪਿੱਠ ਸਮੇਤ ਹੋਰ ਕਈ ਬੀਮਾਰੀਆਂ ਤੋਂ ਵੀ ਪੀੜਤ ਹੈ। ਪੈਰਿਸ ਖੇਡਾਂ ਦੌਰਾਨ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਉਹ ਆਪਣੇ ਦੋਵੇਂ ਗਰੁੱਪ ਮੈਚ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚਿਆ। -ਪੀਟੀਆਈ

Advertisement
Advertisement
Author Image

joginder kumar

View all posts

Advertisement
×