ਜੂਨੀਅਰ ਤੇ ਮਹਿਲਾ ਮੁਕਾਬਲਿਆਂ ’ਚ ਖਿਡਾਰੀਆਂ ਲਈ ਪੁਰਸਕਾਰ ਰਾਸ਼ੀ ਸ਼ੁਰੂ
08:01 AM Aug 27, 2024 IST
Advertisement
ਨਵੀਂ ਦਿੱਲੀ, 26 ਅਗਸਤ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਘਰੇਲੂ ਪੱਧਰ ’ਤੇ ਸਾਰੇ ਮਹਿਲਾ ਤੇ ਜੂਨੀਅਰ ਕ੍ਰਿਕਟ ਮੁਕਾਬਲਿਆਂ ਵਿੱਚ ‘ਪਲੇਅਰ ਆਫ ਦਿ ਮੈਚ’ (ਮੈਚ ਦੇ ਸਰਬੋਤਮ ਖਿਡਾਰੀ) ਅਤੇ ‘ਪਲੇਅਰ ਆਫ ਦਿ ਟੂਰਨਾਮੈਂਟ’ (ਟੂਰਨਾਮੈਂਟ ਦਾ ਸਰਬੋਤਮ ਖਿਡਾਰੀ) ਪੁਰਸਕਾਰ ਜੇਤੂਆਂ ਲਈ ਪੁਰਸਕਾਰ ਰਾਸ਼ੀ ਦੀ ਸ਼ੁਰੂਆਤ ਕੀਤੀ ਹੈ। ਸੋਸ਼ਲ ਮੀਡੀਆ ’ਤੇ ਪਾਈ ਇਕ ਪੋਸਟ ਵਿੱਚ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਐਲਾਨ ਕੀਤਾ ਕਿ ਪੁਰਸ਼ ਕ੍ਰਿਕਟ ਵਿੱਚ ਵਿਜੈ ਹਜ਼ਾਰੇ ਅਤੇ ਸਈਦ ਮੁਸ਼ਤਾਕ ਅਲੀ ਮੁਕਾਬਲੇ ਵਿੱਚ ‘ਪਲੇਅਰ ਆਫ ਦਿ ਮੈਚ’ ਲਈ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। ਸ਼ਾਹ ਨੇ ਟਵੀਟ ਕੀਤਾ, ‘‘ਅਸੀਂ ਆਪਣੇ ਘਰੇਲੂ ਕ੍ਰਿਕਟ ਪ੍ਰੋਗਰਾਮ ਤਹਿਤ ਸਾਰੇ ਮਹਿਲਾ ਤੇ ਜੂਨੀਅਰ ਕ੍ਰਿਕਟ ਟੂਰਨਾਮੈਂਟਾਂ ਵਿੱਚ ਪਲੇਅਰ ਆਫ ਦਿ ਮੈਚ ਅਤੇ ਪਲੇਅਰ ਆਫ ਦਿ ਟੂਰਨਾਮੈਂਟ ਲਈ ਪੁਰਸਕਾਰ ਰਾਸ਼ੀ ਸ਼ੁਰੂ ਕਰ ਰਹੇ ਹਾਂ।’’ -ਪੀਟੀਆਈ
Advertisement
Advertisement
Advertisement