For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ’ਚ ਪ੍ਰਨੀਤ ਕੌਰ ਤੇ ਯੁਵਰਾਜ ਬਤਰਾ ਅੱਵਲ

08:49 AM Jun 12, 2024 IST
ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ’ਚ ਪ੍ਰਨੀਤ ਕੌਰ ਤੇ ਯੁਵਰਾਜ ਬਤਰਾ ਅੱਵਲ
ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਪ੍ਰਬੰਧਕਾਂ ਨਾਲ।
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 11 ਜੂਨ
ਜ਼ਿਲ੍ਹਾ ਮੁਹਾਲੀ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਸਬ-ਜੂਨੀਅਰ ਅਤੇ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿੱਚ ਕਰਵਾਈ ਗਈ। ਐਸੋਸੀਏਸ਼ਨ ਦੇ ਪ੍ਰਧਾਨ ਏਕੇ ਕੌਸ਼ਲ ਅਤੇ ਜਨਰਲ ਸਕੱਤਰ ਪਰਮਿੰਦਰ ਸ਼ਰਮਾ ਦੀ ਦੇਖ-ਰੇਖ ਹੇਠ ਅੰਡਰ-11, 13, 15, 17 ਅਤੇ 19 ਵਰਗਾਂ ਦੇ ਸਿੰਗਲ, ਡਬਲ ਅਤੇ ਮਿਕਸਡ ਡਬਲ ਦੇ ਮੁਕਾਬਲੇ ਕਰਵਾਏ ਗਏ।
ਅੰਡਰ-11 ਲੜਕਿਆਂ ਦੇ ਸਿੰਗਲ ਵਰਗ ਵਿੱਚ ਵਿਰਾਜ ਗੁਪਤਾ, ਅੰਡਰ 13 ਵਿੱਚ ਵਿਹਾਨ ਕਪੂਰ, ਅੰਡਰ 15 ਵਿੱਚ ਸਾਹਿਬਜੀਤ ਸਿੰਘ, ਅੰਡਰ 17 ਵਿੱਚ ਯੁਵਰਾਜ ਅਤੇ ਅੰਡਰ 19 ਵਿੱਚ ਯੁਵਰਾਜ ਬੱਤਰਾ ਜੇਤੂ ਰਹੇ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ 11 ਉਮਰ ਵਰਗ ਵਿੱਚ ਅਨਾਹਿਤਾ, ਅੰਡਰ 13 ਵਿੱਚ ਔਨਿਕਾ, ਅੰਡਰ 15 ਅਤੇ 17 ਵਿੱਚ ਸੁਖਮੀਤ ਕੌਰ ਅਤੇ ਅੰਡਰ 19 ਵਿੱਚ ਪ੍ਰਨੀਤ ਕੌਰ ਜੇਤੂ ਰਹੀ।
ਡਬਲ ਵਰਗ ਵਿੱਚ ਅੰਡਰ 13 ਲੜਕਿਆਂ ਵਿੱਚ ਵਿਹਾਨ ਅਤੇ ਮਨਨ, ਅੰਡਰ 15 ਵਿੱਚ ਸੁਜਲ ਅਤੇ ਪ੍ਰਥਮ, ਅੰਡਰ 17 ਵਿੱਚ ਮਿਲਨ ਅਤੇ ਮਨਮੀਤ ਜੇਤੂ ਰਹੇ। ਲੜਕੀਆਂ ਦੇ ਅੰਡਰ 17 ਵਰਗ ਦੇ ਡਬਲ ਵਰਗ ਵਿੱਚ ਔਨਿਕਾ ਅਤੇ ਅਹਿਤਾ ਜੇਤੂ ਰਹੀਆਂ। 15 ਸਾਲ ਤੋਂ ਘੱਟ ਉਮਰ ਵਰਗ ਦੇ ਮਿਕਸਡ ਡਬਲ ਵਰਗ ਵਿੱਚ ਜੋਤ ਪ੍ਰਕਾਸ਼ ਕੌਰ ਅਤੇ ਐਰਿਕ ਜੇਤੂ ਰਹੇ। ਇਸ ਮੌਕੇ ਐਸੋਸੀਏਸ਼ਨ ਦੀ ਤਰਫੋਂ ਹਰਕੀਰਤ ਸਿੰਘ, ਵਿਵੇਕ ਕ੍ਰਿਸ਼ਨ ਜੋਸ਼ੀ, ਆਰਕੇ ਸ਼ਰਮਾ, ਤਜਿੰਦਰ ਸਿੰਘ, ਹਰਜੀਤ ਸਿੰਘ, ਸੰਜੀਵ ਗੁਪਤਾ, ਤਰਨ ਅਰੋੜਾ, ਗੁਰਪ੍ਰੀਤ ਕੌਰ, ਸੂਰਜ ਕੁਮਾਰ ਅਤੇ ਵਰੁਣ ਕੁਮਾਰ ਵੀ ਹਾਜ਼ਰ ਸਨ।

Advertisement

Advertisement
Tags :
Author Image

sukhwinder singh

View all posts

Advertisement
Advertisement
×