ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਨੀਤ ਕੌਰ ਤੇ ਪਰਿਵਾਰ ਵੱਲੋਂ ਪਹਿਲੀ ਵਾਰ ਕੈਪਟਨ ਦੀ ਗੈਰਮੌਜੂਦਗੀ ’ਚ ਮਤਦਾਨ

10:47 AM Jun 02, 2024 IST
ਵੋਟ ਪਾਉਣ ਮਗਰੋਂ ਭਾਜਪਾ ਆਗੂ ਪ੍ਰਨੀਤ ਕੌਰ ਆਪਣੀ ਧੀ ਤੇ ਪੁੱਤਰ ਨਾਲ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੂਨ
ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਪੰਜਾਬ ਭਰ ਵਿਚਲੇ ਸਮੂਹ ਉਮੀਦਵਾਰਾਂ ਵਿੱਚੋਂ ਇਕਲੌਤੇ ਅਜਿਹੇ ਉਮੀਦਵਾਰ ਹਨ, ਜੋ ਹੁਣ ਤੱਕ ਸਭ ਤੋਂ ਵੱਧ ਪੰਜ ਵਾਰ ਲੋਕ ਸਭਾ ਚੋਣਾਂ ਲੜ ਕੇ ਚਾਰ ਵਾਰ ਐੱਮਪੀ ਬਣਨ ਸਣੇ ਇੱਕ ਵਾਰ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਬਣੇ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਐੱਮਪੀ, ਛੇ ਵਾਰ ਵਿਧਾਇਕ ਅਤੇ ਦੋ ਵਾਰ ਮੁੱਖ ਮੰਤਰੀ ਰਹੇ ਹਨ। ਪ੍ਰਨੀਤ ਕੌਰ ਵੱਲੋਂ ਲੜੀਆਂ ਸੱਤ ਵਿੱਚੋੋਂ ਛੇ ਚੋਣਾਂ ਦੌਰਾਨ ਹਰ ਵਾਰ ਹੀ ਕੈਪਟਨ ਉਨ੍ਹਾਂ ਲਈ ਪ੍ਰਚਾਰ ਕਰਦੇ ਰਹੇ ਹਨ ਪਰ ਐਤਕੀਂ, ਉਹ ਆਪਣੀ ਪਤਨੀ ਦੇ ਹੱਕ ’ਚ ਵੋਟ ਪਾਉਣ ਵੀ ਨਾ ਆ ਸਕੇ। ਐਤਕੀਂ ਪ੍ਰਨੀਤ ਕੌਰ ਨਾਲ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ਅਤੇ ਧੀ ਬੀਬਾ ਜੈਇੰਦਰ ਕੌਰ ਹੀ ਮੌਜੂਦ ਰਹੇ।

Advertisement

Advertisement