For the best experience, open
https://m.punjabitribuneonline.com
on your mobile browser.
Advertisement

ਅਦਾਕਾਰੀ ਨੂੰ ਪ੍ਰਣਾਇਆ ਮਲਕੀਤ ਰੌਣੀ

08:32 AM May 04, 2024 IST
ਅਦਾਕਾਰੀ ਨੂੰ ਪ੍ਰਣਾਇਆ ਮਲਕੀਤ ਰੌਣੀ
Advertisement

ਰਜਨੀ ਭਗਾਣੀਆ

Advertisement

ਪੰਜਾਬੀ ਸਿਨੇਮਾ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਵਧੀਆ ਮੁਕਾਮ ਹਾਸਲ ਕੀਤੇ ਹਨ। ਅਜਿਹੇ ਅਦਾਕਾਰਾਂ ਵਿੱਚ ਨਾਮ ਆਉਂਦਾ ਹੈ ਟੈਲੀਵਿਜ਼ਨ ਤੇ ਪੰਜਾਬੀ, ਹਿੰਦੀ ਸਿਨੇਮਾ ਦੇ ਅਦਾਕਾਰ ਮਲਕੀਤ ਸਿੰਘ ਰੌਣੀ ਦਾ। ਉਸ ਦਾ ਜਨਮ 8 ਨਵੰਬਰ 1975 ਨੂੰ ਪਿੰਡ ਰਾਣੀ ਖੁਰਦ ਜ਼ਿਲ੍ਹਾ ਰੋਪੜ ਵਿੱਚ ਹੋਇਆ। ਮੁੱਢਲੀ ਸਿੱਖਿਆ ਪਿੰਡ ਤੋਂ ਕਰਨ ਉਪਰੰਤ ਉਹ ਖੰਟ ਮਾਨਪੁਰ ਤੋਂ ਬਾਰਵੀਂ ਤੱਕ ਪੜ੍ਹਿਆ ਤੇ ਬੇਲਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।
ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਰਿਹਾ ਹੈ। ਇਸ ਲਈ ਉਸ ਨੇ ਸਕੂਲ ਦੀ ਪੜ੍ਹਾਈ ਦੌਰਾਨ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸ਼ੌਂਕ ਕਾਲਜ ਵਿੱਚ ਜਾ ਕੇ ਚੰਗੀ ਤਰ੍ਹਾਂ ਉੱਭਰਿਆ ਅਤੇ ਉਸ ਨੇ ਗੁਰਸ਼ਰਨ ਸਿੰਘ ਨੂੰ ਆਪਣਾ ਆਦਰਸ਼ ਮੰਨਿਆ। ਉਸ ਨੇ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਕਈ ਨਾਟਕ ਵੀ ਖੇਡੇ। ਇਸੇ ਤਰ੍ਹਾਂ ਥੀਏਟਰ ਕਰਦਿਆਂ ਉਸ ਨੂੰ ਟੀਵੀ ਲਈ ਪੇਸ਼ਕਸ਼ਾਂ ਆਉਣ ਲੱਗੀਆਂ। ਟੀਵੀ ਲੜੀਵਾਰਾਂ ਲਈ ਉਹ ਮੁੰਬਈ ਚਲਾ ਗਿਆ ਤੇ ਉੱਥੇ ਰਹਿ ਕੇ ਕੰਮ ਕੀਤਾ। ਮਲਕੀਤ ਨੇ ਪਹਿਲੀ ਵਾਰ ‘ਸਰਹੱਦ’ ਅਤੇ ‘ਮਨਜੀਤ ਜਗਜੀਤ’ (ਅਲਫ਼ਾ ਟੀਵੀ) ਦੇ ਲੜੀਵਾਰਾਂ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ‘ਸੌਦੇ ਦਿਲਾਂ ਦੇ’, ‘ਕੱਚ ਦੀਆਂ ਵੰਗਾਂ’, ‘ਅੱਖਾਂ ਤੋਂ ਦੂਰ ਜਾਈਂ ਨਾ’, ‘ਮੀਤ ਮਿਲਾ ਦੇ ਰੱਬਾ’, ‘ਵੀਰਾ‘, ‘ਜੁਗਨੀ ਚੱਲੀ ਜਲੰਧਰ’, ‘ਅੰਮ੍ਰਿਤ ਮੰਥਨ’, ‘ਅਰਜੁਨ’, ‘ਸਾਵਧਾਨ ਇੰਡੀਆ’, ‘ਮਹਾਭਾਰਤ 2’ ਆਦਿ ਲੜੀਵਾਰਾਂ ਵਿੱਚ ਅਦਾਕਾਰੀ ਕੀਤੀ। ਜਿਨ੍ਹਾਂ ਵਿੱਚ ਉਸ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ।
ਪੰਜਾਬੀ ਸਿਨੇਮਾ ਵਿੱਚ ਉਸ ਦੀ ਪਹਿਲੀ ਪੰਜਾਬੀ ਫਿਲਮ ‘ਜੱਗ ਜਿਊਂਦਿਆਂ ਦੇ ਮੇਲੇ’ ਰਹੀ। ਉਸ ਤੋਂ ਬਾਅਦ ਮਲਕੀਤ ਰੌਣੀ ਨੂੰ ਫਿਲਮ ਜਗਤ ਵਿੱਚ ਪਛਾਣ ਮਿਲਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਉਸ ਨੇ ‘ਸਿਆਸਤ’, ‘ਮੁੰਡੇ ਯੂ.ਕੇ ਦੇ’, ‘ਲੱਗਦੇ ਇਸ਼ਕ ਹੋ ਗਿਆ’, ‘ਕਿਸਾਨ’ (2009), ‘ਇੱਕ ਕੁੜੀ ਪੰਜਾਬ ਦੀ’, ‘ਚੱਕ ਜਵਾਨਾਂ’ (2010), ‘ਯਾਰਾਂ ਨਾਲ ਬਹਾਰਾਂ’, ‘ਕਬੱਡੀ ਵਨਸ ਅਗੇਨ’ (2012), ‘ਸਿੰਘ ਵਰਸਿਜ ਕੌਰ’ (2013), ‘ਬੰਬੂਕਾਟ’, ‘ਪੰਜਾਬ 1984’ (2014), ‘ਮੈਂ ਤੇਰੀ ਤੂੰ ਮੇਰਾ’, ‘ਬੰਬੂਕਾਟ’, ‘ਕਿੱਸਾ’ (2015), ‘ਅਰਦਾਸ’, ‘ਮਿੱਟੀ’ (2016), ‘ਟੋਬਾ ਟੇਕ ਸਿੰਘ’, ‘ਲਾਵਾ ਫੇਰੇ’, ‘ਅਫ਼ਸਰ’, ‘ਸਰਗੀ’, ‘ਯਾਰ ਅਣਮੁੱਲੇ 2’ ਆਦਿ ਅਣਗਿਣਤ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ।
ਉਸ ਦੇ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਮਕਬੂਲੀਅਤ ਮਿਲੀ, ਜਿਨ੍ਹਾਂ ਵਿੱਚ ਤਾਇਆ, ਚਾਚਾ ਜਾਂ ਮਾਮੇ ਦੇ ਮੁੱਖ ਕਿਰਦਾਰ ਤੋਂ ਇਲਾਵਾ ਸੁਹਿਰਦ ਪਿਤਾ ਦਾ ਕਿਰਦਾਰ ਵੀ ਸ਼ਾਮਲ ਹੈ। ਇਹ ਹੀ ਨਹੀਂ ਉਸ ਦੀਆਂ ‘ਲੰਡਨ ਡਰੀਮਜ਼’, ਅਤਿਥੀ ਤੁਮ ਕਬ ਜਾਓਗੇ’, ‘ਜ਼ੁਬਾਨ’, ‘ਨੋ ਪ੍ਰੋਬਲਮ’, ‘ਸਰਬਜੀਤ’ ਆਦਿ ਵਰਗੀਆਂ ਬੌਲੀਵੁੱਡ ਦੀਆਂ ਹਿੱਟ ਫਿਲਮਾਂ ਦੇ ਨਾਲ ਹੀ ਹੌਲੀਵੁੱਡ ਫਿਲਮ ‘ਦਿ ਜੀਨੀਅਸ ਆਫ਼ ਬਿਊਟੀ’ ਵੀ ਜ਼ਿਕਰਯੋਗ ਹਨ।
ਪੰਜਾਬੀ ਸਿਨੇਮਾ ਵਿੱਚ ਬਿਹਤਰੀਨ ਅਦਾਕਾਰੀ ਨਾਲ ਮਲਕੀਤ ਰੌਣੀ ਨੇ 100 ਦੇ ਕਰੀਬ ਲਘੂ ਫਿਲਮਾਂ, 14 ਬੌਲੀਵੁੱਡ ਫ਼ਿਲਮਾਂ, 70 ਦੇ ਕਰੀਬ ਪੰਜਾਬੀ ਫਿਲਮਾਂ ਕਰਨ ਦੇ ਨਾਲ ਨਾਲ 40 ਤੋਂ ਵੱਧ ਲੜੀਵਾਰਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਹ ਹੀ ਨਹੀਂ ਉਹ ਸਮਾਜ ਸੇਵੀ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਯੋਗਦਾਨ ਦਿੰਦਾ ਹੈ।
ਸੰਪਰਕ: 79736-67793

Advertisement
Author Image

joginder kumar

View all posts

Advertisement
Advertisement
×