For the best experience, open
https://m.punjabitribuneonline.com
on your mobile browser.
Advertisement

ਪ੍ਰਗਯਾਨ ਰੋਵਰ ਨੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ

07:50 AM Aug 31, 2023 IST
ਪ੍ਰਗਯਾਨ ਰੋਵਰ ਨੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ
ਪ੍ਰਗਯਾਨ ਰੋਵਰ ਵੱਲੋਂ ਖਿੱਚੀਆਂ ਗਈਆਂ ਵਿਕਰਮ ਲੈਂਡਰ ਦੀਆਂ ਤਸਵੀਰਾਂ ਜੋ ਇਸਰੋ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀਆਂ ਗਈਆਂ।
Advertisement

ਬੰਗਲੂਰੂ, 30 ਅਗਸਤ
ਚੰਦਰਯਾਨ-3 ਮਿਸ਼ਨ ਦੇ ਪ੍ਰਗਯਾਨ ਰੋਵਰ ਨੇ ਅੱਜ ਵਿਕਰਮ ਲੈਂਡਰ ਦੀ ਇਕ ਤਸਵੀਰ ਖਿੱਚੀ ਹੈ। ਰੋਵਰ ’ਤੇ ਲੱਗੇ ਨੈਵੀਗੇਸ਼ਨ ਕੈਮਰੇ ਰਾਹੀਂ ਖਿੱਚੀ ਗਈ ਫੋਟੋ ਇਸਰੋ ਨੇ ਸਾਂਝੀ ਕੀਤੀ ਹੈ। ਚੰਦਰਯਾਨ ਮਿਸ਼ਨ ਲਈ ਇਹ ਕੈਮਰੇ ਇਲੈਕਟਰੋ-ਔਪਟਿਕਸ ਸਿਸਟਮਜ਼ ਲੈਬ ਨੇ ਤਿਆਰ ਕੀਤੇ ਹਨ ਜੋ ਕਿ ਇਸਰੋ ਦੀ ਇਕਾਈ ਹੈ। ਜ਼ਿਕਰਯੋਗ ਹੈ ਕਿ ਲੈਂਡਰ ਤੇ ਰੋਵਰ ਇਕ ‘ਲੂਨਰ ਡੇਅਲਾਈਟ ਪੀਰੀਅਡ’ (ਧਰਤੀ ਦੇ ਕਰੀਬ 14 ਦਿਨਾਂ) ਲਈ ਡਿਜ਼ਾਈਨ ਕੀਤੇ ਗਏ ਹਨ। ਇਸਰੋ ਨੇ ਸੋਸ਼ਲ ਮੀਡੀਆ ਉਤੇ ਫੋਟੋ ਸਾਂਝੀ ਕਰਦਿਆਂ ਲਿਖਿਆ, ‘ਸਮਾਈਲ ਪਲੀਜ਼’, ਪ੍ਰਗਯਾਨ ਰੋਵਰ ਵੱਲੋਂ ਵਿਕਰਮ ਲੈਂਡਰ ਦੀ ਅੱਜ ਸਵੇਰੇ ਖਿੱਚੀ ਗਈ ਤਸਵੀਰ।’ ਇਸ ਤੋਂ ਪਹਿਲਾਂ ਇਸਰੋ ਨੇ ਚੰਦਰਮਾ ਦੀ ਸਤਹਿ ਦੇ ਤਾਪਮਾਨ ਬਾਰੇ ਕੁਝ ਜਾਣਕਾਰੀ ਰਿਲੀਜ਼ ਕੀਤੀ ਸੀ। ਰੋਵਰ ਉਤੇ ਤਾਪਮਾਨ ਮਾਪਣ ਵਾਲੀ ਇਕ ਪਰੋਬ ਫਿਟ ਕੀਤੀ ਗਈ ਹੈ ਜੋ ਕਿ ਧਰਾਤਲ ਦੇ 10 ਸੈਂਟੀਮੀਟਰ ਤੱਕ ਅੰਦਰ ਜਾ ਸਕਦੀ ਹੈ। ਇਸ ਉਤੇ ਸੈਂਸਰ ਵੀ ਲੱਗੇ ਹੋਏ ਹਨ। ਇਸਰੋ ਨੇ ਤਾਪਮਾਨ ਦੀ ਗਿਣਤੀ-ਮਿਣਤੀ ਨਾਲ ਸਬੰਧਤ ਇਕ ਗਰਾਫ ਵੀ ਸਾਂਝਾ ਕੀਤਾ ਸੀ। ਇਸਰੋ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਦੇ ਦੋ ਮੰਤਵ ਪੂਰੇ ਹੋ ਗਏ ਹਨ ਜਿਨ੍ਹਾਂ ਵਿਚ ਸੌਫਟ ਲੈਂਡਿੰਗ ਤੇ ਰੋਵਰ ਦਾ ਚੰਦ ਉਤੇ ਘੁੰਮਣਾ ਸ਼ਾਮਲ ਸੀ। ਹੁਣ ਵਿਗਿਆਨਕ ਤਜਰਬੇ ਕੀਤੇ ਜਾ ਰਹੇ ਹਨ ਜੋ ਕਿ ਤੀਜਾ ਮੰਤਵ ਹੈ।

Advertisement

ਸੂਰਜ ਦੇ ਅਧਿਐਨ ਲਈ ਦੋ ਸਤੰਬਰ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ ਮਿਸ਼ਨ

ਬੰਗਲੂਰੂ ਵਿੱਚ ਆਦਿੱਤਿਆ-ਐੱਲ1 ਮਿਸ਼ਨ ਦੇ ਲਾਂਚ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਝਲਕ। -ਫੋਟੋ: ਪੀਟੀਆਈ

ਇਸਰੋ ਨੇ ਸੂਰਜ ਦੇ ਅਧਿਐਨ ਲਈ ਭੇਜੇ ਜਾਣ ਵਾਲੇ ਆਪਣੇ ਆਦਿੱਤਿਆ-ਐਲ 1 ਮਿਸ਼ਨ ਬਾਰੇ ਨਵੀਂ ਜਾਣਕਾਰੀ ਦਿੰਦਿਆਂ ਅੱਜ ਕਿਹਾ ਕਿ ਲਾਂਚ ਰਿਹਰਸਲ ਤੇ ਰਾਕੇਟ ਦੀ ਅੰਦਰੂਨੀ ਜਾਂਚ ਮੁਕੰਮਲ ਹੋ ਗਈ ਹੈ। ਇਹ ਮਿਸ਼ਨ 2 ਸਤੰਬਰ ਨੂੰ ਸ੍ਰੀਹਰੀਕੋਟਾ ਸਪੇਸਪੋਰਟ ਤੋਂ ਸਵੇਰੇ 11.50 ’ਤੇ ਲਾਂਚ ਕੀਤਾ ਜਾਵੇਗਾ। ਆਦਿੱਤਿਆ-ਐਲ1 ਨੂੰ ‘ਸੋਲਰ ਕਰੋਨਾ’ ਦੀ ਰਿਮੋਟ ਨਿਗਰਾਨੀ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ‘ਸੋਲਰ ਵਿੰਡ’ ਦਾ ਐਲ1 ’ਤੇ ਵਿਗਿਆਨਕ ਸਰਵੇਖਣ ਵੀ ਕਰੇਗਾ। ਐਲ1 ਜਿਸ ਨੂੰ ‘ਸਨ-ਅਰਥ ਲਗਰਾਂਗਿਅਨ ਪੁਆਇੰਟ) ਕਿਹਾ ਜਾਂਦਾ ਹੈ, ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ। ਸੂਰਜ ਲਈ ਇਹ ਭਾਰਤੀ ਪੁਲਾੜ ਏਜੰਸੀ- ਇਸਰੋ ਦਾ ਪਹਿਲਾ ਮਿਸ਼ਨ ਹੈ। ਮਿਸ਼ਨ ਲਈ ਸਪੇਸਕਰਾਫਟ ਨੂੰ ਪੀਐੱਸਐਲਵੀ-ਸੀ57 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਇਕ ਪੋਸਟ ਰਾਹੀਂ ਦੱਸਿਆ ਕਿ ਲਾਂਚ ਲਈ ਤਿਆਰੀਆਂ ਅੱਗੇ ਵੱਧ ਰਹੀਆਂ ਹਨ। ਇਹ ਮਿਸ਼ਨ ਐਲ1 ਦੁਆਲੇ ਪੰਧ ’ਤੇ ਪੈ ਕੇ ਸੂਰਜ ਦਾ ਅਧਿਐਨ ਕਰਨ ਵੱਲ ਸੇਧਤ ਹੈ। ‘ਫੋਟੋਸਫੀਅਰ’, ‘ਕਰੋਮੋਸਫੀਅਰ’ ਤੇ ਸੂਰਜ ਦੀ ਸਭ ਤੋਂ ਬਾਹਰਲੀ ਪਰਤ (ਕਰੋਨਾ) ਨੂੰ ਬਾਰੀਕੀ ਨਾਲ ਘੋਖਣ ਲਈ ਇਹ ਵੱਖ-ਵੱਖ ਵੇਵਬੈਂਡ ਵਿਚ ਸੱਤ ਪੇਅਲੋਡ ਲੈ ਕੇ ਜਾਵੇਗਾ। ਇਹ ਪੂਰੀ ਤਰ੍ਹਾਂ ਸਵਦੇਸ਼ੀ ਮਿਸ਼ਨ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement