ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਭ ਆਸਰਾ ਵੱਲੋਂ ਤਿੰਨ ਨਿਆਸਰਿਆਂ ਨੂੰ ਢੋਈ

06:45 AM Oct 06, 2024 IST
ਬੇਸਹਾਰਿਆਂ ਨੂੰ ਸਹਾਰਾ ਦਿੰਦੇ ਹੋਏ ਸੰਸਥਾ ਦੇ ਪ੍ਰਬੰਧਕ।

ਪੱਤਰ ਪ੍ਰੇਰਕ
ਕੁਰਾਲੀ, 5 ਅਕਤੂਬਰ
ਮੰਦਬੁੱਧੀ, ਲਾਵਾਰਿਸ ਤੇ ਅਪਾਹਿਜਾਂ ਦੀ ਸੇਵਾ ਸੰਭਾਲ ਕਰ ਰਹੀ ਇੱਥੋਂ ਦੀ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਨੇ ਤਿੰਨ ਹੋਰ ਨਿਆਸਰੇ ਪ੍ਰਾਣੀਆਂ ਨੂੰ ਢੋਈ ਦਿੱਤੀ ਹੈ। ਸੰਸਥਾ ਵਿੱਚ ਆਏ ਤਿੰਨਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ 25 ਸਾਲ ਉਮਰ ਦੀ ਦਵਿੰਦਰ ਕੌਰ ਨਾਮਕ ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਹਲਕਾ ਘਨੌਰ ਵਿਧਾਇਕ ਗੁਰਲਾਲ ਸਿੰਘ ਦੀ ਬੇਨਤੀ ’ਤੇ ਸੰਸਥਾ ਵਿੱਚ ਦਾਖਲ ਕੀਤਾ ਗਿਆ। ਇਸੇ ਤਰ੍ਹਾਂ 45 ਸਾਲ ਉਮਰ ਦਾ ਬੂਟਾ ਸਿੰਘ ਸੰਸਥਾ ਵਿੱਚ ਪੁੱਜਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਹਾਲਾਤ ਜ਼ਿਆਦਾ ਵਿਗੜਨ ਕਾਰਨ ਬੂਟਾ ਸਿੰਘ ਨੂੰ ਦਾਖ਼ਲ ਕਰਵਾਇਆ ਗਿਆ ਹੈ। ਸਤਿੰਦਰ ਪਾਲ ਨਾਮ ਦੇ ਵਿਅਕਤੀ ਨੂੰ ਸੋਹਾਣਾ ਪੁਲੀਸ ਨੇ ਸੰਸਥਾ ਵਿੱਚ ਭੇਜਿਆ ਹੈ। ਸ਼ਮਸ਼ੇਰ ਸਿੰਘ ਤੇ ਰਜਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵਿੱਚ ਇਸ ਸਮੇਂ 450 ਲੋਕ ਸੰਸਥਾ ਵਿੱਚ ਰਹਿ ਰਹੇ ਹਨ।

Advertisement

Advertisement