ਪਾਵਰਕੌਮ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ
06:13 AM Mar 15, 2024 IST
Advertisement
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਕੰਟਰੈਕਟ ਵਰਕਰਜ਼ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਪਾਵਰਕੌਮ ਵਿੱਚ ਪਿਛਲੇ 15 ਸਾਲਾ ਤੋਂ ਲਗੇ ਕੱਚੇ ਮੁਲਾਜ਼ਮਾਂ ਨੇ ਪੱਕੇ ਕਰਨ ਦੀ ਮੰਗ ਉਠਾਈ ਹੈ। ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਮਲਵਿੰਦਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਸਿੱਧੂ, ਦੀਪੂ ਸਿੰਘਪੁਰ ਨੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਕਿ ਕੰਟਰੈਕਟ ’ਤੇ ਰੱਖੇ ਪਾਵਰਕੌਮ ਦੇ ਖਜ਼ਾਨਚੀ, ਮੀਟਰ ਰੀਡਰ ਅਤੇ ਬਿੱਲ ਵੰਡਣ ਵਾਲੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਮਨਜ਼ੂਰਸ਼ਦਾ ਅਸਾਮੀਆਂ ਵਿਰੁੱਧ ਰੱਖਿਆ ਗਿਆ ਸੀ।
Advertisement
Advertisement