ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟ੍ਰਾਂਸਫਾਰਮਰਾਂ ਦੇ ਤੇਲ ਚੋਰੀ ਦੀਆਂ ਘਟਨਾਵਾਂ ਤੋਂ ਪਾਵਰਕੌਮ ਅਧਿਕਾਰੀ ਫਿਕਰਮੰਦ

08:42 AM Aug 21, 2024 IST
ਤੇਲ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਮੁਲਾਜ਼ਮ।

ਜਗਜੀਤ ਸਿੰਘ
ਮੁਕੇਰੀਆਂ, 20 ਅਗਸਤ
ਚੋਰਾਂ ਨੇ ਬੀਤੀ ਰਾਤ ਪਾਵਰਕੌਮ ਦੇ ਦਾਤਾਰਪੁਰ ਉੱਪ ਮੰਡਲ ਅਧੀਨ ਪੈਂਦੇ ਫੀਡਰ ਦੇ ਕਮਾਹੀ ਦੇਵੀ ਹਰਿਆਣਾ ਰੋਡ ’ਤੇ ਪੈਂਦੇ ਦੋ ਟਰਾਂਸਫਾਰਮਰਾਂ ਦਾ ਕਰੀਬ 570 ਲਿਟਰ ਤੇਲ ਚੋਰੀ ਕਰ ਲਿਆ। ਇਸ ਤੋਂ ਪਹਿਲਾਂ ਉੱਪ ਮੰਡਲ ਅਧੀਨ ਪੈਂਦੇ ਪਿੰਡ ਮੈਰਾ, ਦਾਤਾਰਪੁਰ, ਨੱਥੂਵਾਲ ਸਮੇਤ ਹੋਰ ਥਾਂਵੇ ਲੱਗੇ ਟ੍ਰਾਂਸਫਰਮਰਾਂ ਦਾ ਵੀ ਸੈਂਕੜੇ ਲਿਟਰ ਤੇਲ ਚੋਰੀ ਹੋ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕਰੀਬ 3 ਮਹੀਨੇ ਤੋਂ ਲਗਾਤਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ’ਤੇ ਤਲਵਾੜਾ ਪੁਲੀਸ ਰੋਕ ਨਹੀਂ ਲਗਾ ਸਕੀ। ਉੱਪ ਮੰਡਲ ਅਫਸਰ ਦਾਤਾਰਪੁਰ ਸ੍ਰੀ ਰਾਮ ਲਾਲ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਕਮਾਹੀ ਦੇਵੀ-ਹਰਿਆਣਾ ਰੋਡ ’ਤੇ ਪੈਂਦੇ ਪਿੰਡ ਕੋਠੀ ਚੱਕ ਵਿੱਚ ਦੋ ਟਰਾਂਸਫਾਰਮਰਾਂ ਦਾ ਕਰੀਬ 570 ਲਿਟਰ ਤੇਲ ਚੋਰੀ ਕਰ ਲਿਆ, ਜਿਸ ਕਾਰਨ ਪਾਵਰਕੌਮ ਨੂੰ ਵਿੱਤੀ ਨੁਕਸਾਨ ਝੱਲਣਾ ਪਿਆ ਹੈ। ਤੇਲ ਚੋਰੀ ਹੋਣ ਕਾਰਨ ਇਨ੍ਹਾਂ ਟਰਾਂਸਫਾਰਮਰਾਂ ਤੋਂ ਬਿਜਲੀ ਸਪਲਾਈ ਵਾਲੇ ਘਰਾਂ ਦੀ ਵੀ ਬਿਜਲੀ ਸਪਲਾਈ ਲੰਬਾ ਸਮਾਂ ਠੱਪ ਰਹਿਣ ਕਾਰਨ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ ਹੈ।
ਉੱਪ ਮੰਡਲ ਅਫਸਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੀ 28/29 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਦਾਤਾਰਪੁਰ ਕਮਾਹੀ ਦੇਵੀ ਮਾਰਗ ‘ਤੇ ਪੈਂਦੇ ਪਿੰਡ ਮੈਰਾ ਦੇ ਟ੍ਰਾਂਸਫਾਰਮਰ ਦਾ ਕਰੀਬ 180 ਲਿਟਰ ਤੇਲ ਚੋਰੀ ਕਰ ਲਿਆ ਸੀ। ਐੱਸਡੀਓ ਰਾਮ ਲਾਲ ਨੇ ਦੱਸਿਆ ਕਿ ਬੀਤੀ 19/20 ਜੂਨ ਦੀ ਰਾਤ ਨੂੰ ਦਾਤਾਰਪੁਰ ਦੀ ਜਲ ਸਪਲਾਈ ਲਈ ਲੱਗੇ ਟਰਾਂਸਫਾਰਮਰ ਦਾ ਵੀ ਕਰੀਬ 300 ਲਿਟਰ ਚੋਰੀ ਕਰ ਲਿਆ ਗਿਆ ਸੀ। ਉਹ ਲਗਾਤਾਰ ਤਲਵਾੜਾਂ ਪੁਲੀਸ ਨੂੰ ਲਿਖਤੀ ਸੂਚਿਤ ਕਰ ਰਹੇ ਹਨ, ਪਰ ਪੁਲੀਸ ਵੱਲੋਂ ਚੋਰਾਂ ਪ੍ਰਤੀ ਨਰਮੀ ਪਾਵਰਕੌਮ ਦੇ ਵਿੱਤੀ ਨੁਕਸਾਨ ਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ।

Advertisement

ਸ਼ਿਕਾਇਤਾਂ ਦੇ ਬਾਵਜੂਦ ਐੱਸਐੱਚਓ ਚੋਰੀ ਦੀਆਂ ਘਟਨਾਵਾਂ ਤੋਂ ਅਣਜਾਣ

ਐੱਸਐੱਚਓ ਤਲਵਾੜਾ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਟਰਾਂਸਫਾਰਮਰ ਦੀਆਂ ਤੇਲ ਚੋਰੀ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ, ਜਦੋਂ ਕਿ ਐੱਸਡੀਓ ਰਾਮ ਲਾਲ ਨੇ ਪੁਲੀਸ ਨੂੰ ਕੀਤੀ ਲਿਖਤੀ ਸ਼ਿਕਾਇਤ ਦੀਆਂ ਕਾਪੀਆਂ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਦੀ ਜਾਂਚ ਤਲਵਾੜਾ ਪੁਲੀਸ ਦੇ ਏਐੱਸਆਈ ਰਣਵੀਰ ਕੁਮਾਰ ਨੂੰ ਸੌਂਪੀ ਗਈ ਹੈ। ਅਜਿਹੇ ਵਿੱਚ ਐੱਸਐੱਚਓ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ।

Advertisement
Advertisement
Advertisement