For the best experience, open
https://m.punjabitribuneonline.com
on your mobile browser.
Advertisement

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਇਕਾਈਆਂ ਦਾ ਗਠਨ

08:52 AM Aug 21, 2024 IST
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਇਕਾਈਆਂ ਦਾ ਗਠਨ
ਚੌਲਾਂਗ ਵਿੱਚ ਗਠਿਤ ਟੀਮਾਂ ਨੂੰ ਸਨਮਾਨਦੇ ਹੋਏ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ। -ਫੋਟੋ: ਗੁਰਾਇਆ
Advertisement

ਪੱਤਰ ਪ੍ਰੇਰਕ
ਟਾਂਡਾ, 20 ਅਗਸਤ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਚੌਲਾਂਗ ਵਿੱਚ ਹੋਈ। ਸੂਬਾਈ ਆਗੂ ਸ਼ਿਵੰਦਰ ਸਿੰਘ ਚੁਤਾਲਾ ਦੇ ਨਿਰਦੇਸ਼ਾਂ ਹੇਠ ਹੋਈ ਮੀਟਿੰਗ ਵਿੱਚ ਪੁੱਜੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਦਵਿੰਦਰ ਸਿੰਘ ਕਾਹਲੋਂ ਨੇ ਪਿੰਡ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ।
ਇਸ ਦੌਰਾਨ ਸਤਿਗੁਰੂ ਨਗਰ ਕਲੋਨੀ ਚੌਲਾਂਗ ਦੇ ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਇਕਾਈਆਂ ਦਾ ਗਠਨ ਕੀਤਾ ਗਿਆ। ਪੁਰਸ਼ਾਂ ਦੀ ਇਕਾਈ ਵਿੱਚ ਮਨਜੀਤ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ ਜਨਰਲ ਸਕੱਤਰ, ਖਜ਼ਾਨਚੀ ਮਨਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਬਣਾਏ ਗਏ। ਮਹਿਲਾ ਇਕਾਈ ਵਿੱਚ ਸਰਬਜੀਤ ਕੌਰ ਪ੍ਰਧਾਨ, ਸੁਖਵਿੰਦਰ ਕੌਰ ਜਨਰਲ ਸਕੱਤਰ, ਖਜ਼ਾਨਚੀ ਬਚਿਤ ਕੌਰ ਅਤੇ ਸਿਮਰਨ ਜੀਤ ਪ੍ਰੈੱਸ ਸਕੱਤਰ ਬਣਾਏ ਗਏ। ਨਵੀਂ ਚੁਣੀ ਗਈ ਟੀਮ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਭੁੱਲਾ ਨੇ ਕਿਹਾ ਕਿ ਜਥੇਬੰਦੀ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।
ਇਸ ਮੌਕੇ ਰੂਬਲਜੀਤ ਸਿੰਘ, ਬੂਟਾ ਸਿੰਘ, ਅਜੀਤ ਸਿੰਘ, ਰਾਮ ਕਿਸ਼ਨ, ਕਾਬਲ ਸਿੰਘ, ਰਾਜਵੰਤ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਨਰਿੰਦਰ ਕੌਰ, ਗੁਰਵਿੰਦਰ ਕੌਰ ਅਤੇ ਸੰਦੀਪ ਕੌਰ ਵੀ ਮੌਜੂਦ ਸਨ।

Advertisement
Advertisement
Author Image

Advertisement
×