ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਾਮਿਲਨਾਡੂ ਦੇ ਰਾਜਪਾਲ ਵੱਲੋਂ ਬਿਜਲੀ ਮੰਤਰੀ ਸੇਂਥਿਲ ਬਰਖਾਸਤ

08:02 AM Jun 30, 2023 IST

ਚੇਨੱਈ, 29 ਜੂਨ

Advertisement

ਤਾਮਿਲ ਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਅੱਜ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ। ਰਾਜ ਭਵਨ ਨੇ ਇੱਕ ਅਧਿਕਾਰਤ ਬਿਆਨ ’ਚ ਦੱਸਿਆ ਕਿ ਸੇਂਥਿਲ ਬਾਲਾਜੀ ‘ਨੌਕਰੀ ਬਦਲੇ ਨਕਦੀ ਲੈਣ ਅਤੇ ਮਨੀ ਲਾਂਡਰਿੰਗ ਸਮੇਤ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ’ਚ ਗੰਭੀਰ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਜਾਂਚ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਕਾਨੂੰਨ ਤੇ ਨਿਆਂ ਦੀ ਪ੍ਰਕਿਰਿਆ ’ਚ ਅੜਿੱਕਾ ਪਾਉਂਦੇ ਰਹੇ ਹਨ।’ ਉਹ ਅਜੇ ਇੱਕ ਅਪਰਾਧਿਕ ਮਾਮਲੇ ’ਚ ਨਿਆਂਇਕ ਹਿਰਾਸਤ ਵਿੱਚ ਹਨ ਜਿਸ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਰ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤੇ ਆਈਪੀਸੀ ਤਹਿਤ ਕੁਝ ਹੋਰ ਅਪਰਾਧਿਕ ਕੇਸ ਵੀ ਦਰਜ ਹਨ ਜਿਨ੍ਹਾਂ ਦੀ ਜਾਂਚ ਸੂਬਾ ਪੁਲੀਸ ਕਰ ਰਹੀ ਹੈ। ਬਿਆਨ ’ਚ ਕਿਹਾ ਗਿਆ ਹੈ, ‘ਅਜਿਹਾ ਖਦਸ਼ਾ ਹੈ ਕਿ ਸੇਂਥਿਲ ਬਾਲਾਜੀ ਦੇ ਮੰਤਰੀ ਮੰਡਲ ’ਚ ਬਣੇ ਰਹਿਣ ਨਾਲ ਨਿਰਪੱਖ ਜਾਂਚ ਸਮੇਤ ਕਾਨੂੰਨ ਦੀ ਢੁੱਕਵੀਂ ਪ੍ਰਕਿਰਿਆ ’ਤੇ ਮਾੜਾ ਅਸਰ ਪਵੇਗਾ ਜਿਸ ਨਾਲ ਸੂਬੇ ਦੀ ਸੰਵਿਧਾਨਕ ਪ੍ਰਣਾਲੀ ਵੀ ਤਬਾਹ ਹੋ ਸਕਦੀ ਹੈ।’ ਇਸੇ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਜਨਤਾ ਦਲ (ਯੂ) ਅਤੇ ਸੀਪੀਆਈ ਨੇ ਬਾਲਾਜੀ ਦੀ ਬਰਖਾਸਤਗੀ ਨੂੰ ‘‘ਪੂਰੀ ਤਰ੍ਹਾਂ ਗ਼ੈਰਸੰਵਿਧਾਨਕ’ ਦੱਸਿਆ ਹੈ। -ਪੀਟੀਆਈ

ਰਾਜਪਾਲ ਕੋਲ ਮੰਤਰੀ ਨੂੰ ਬਰਖਾਸਤ ਕਰਨ ਦਾ ਅਧਿਕਾਰ ਨਹੀਂ: ਸਟਾਲਿਨ

Advertisement

ਚੇਨੱਈ: ਰਾਜਪਾਲ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਿਹਾ ਕਿ ਉਹ ਇਸ ਕਾਰਵਾਈ ਦਾ ਕਾਨੂੰਨੀ ਢੰਗ ਨਾਲ ਜਵਾਬ ਦੇਣਗੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਰਵੀ ਨੂੰ ਮੰਤਰੀ ਮੰਡਲ ’ਚੋ ਕਿਸੇ ਮੰਤਰੀ ਨੂੰ ਬਰਖਾਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਰਕਾਰ ਇਸ ਕਾਰਵਾਈ ਨੂੰ ਕਾਨੂੰਨੀ ਢੰਗ ਨਾਲ ਚੁਣੌਤੀ ਦੇਵੇਗੀ। ਖੱਬੀਆਂ ਪਾਰਟੀਆਂ ਸਮੇਤ ਡੀਐੱਮਕੇ ਦੀਆਂ ਭਾਈਵਾਲ ਪਾਰਟੀਆਂ ਨੇ ਇਸ ਕਾਰਵਾਈ ਲਈ ਰਾਜਪਾਲ ਦੀ ਆਲੋਚਨਾ ਕੀਤੀ ਹੈ। ਸਿਆਸੀ ਮਾਹਿਰ ਦੁਰਾਈ ਕਰੁਨਾ ਨੇ ਕਿਹਾ ਕਿ ਮੰਤਰੀਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨਾ ਜਾਂ ਉਨ੍ਹਾਂ ਬਾਹਰ ਕਰਨਾ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ ਖੇਤਰ ਹੈ। ਉਨ੍ਹਾਂ ਕਿਹਾ, ‘ਪਿਛਲੇ 4-5 ਦਹਾਕਿਆਂ ਤੋਂ ਮੈਂ ਕਦੀ ਵੀ ਦੇਖਿਆ ਜਾਂ ਸੁਣਿਆ ਨਹੀਂ ਕਿ ਰਾਜਪਾਲ ਨੇ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਮੰਤਰੀ ਨੂੰ ਕੈਬਨਿਟ ’ਚੋਂ ਕੱਢ ਦਿੱਤਾ ਹੋਵੇ।’ -ਪੀਟੀਆਈ

Advertisement
Tags :
ਸੇਂਥਿਲਤਾਮਿਲ ਨਾਡੂਤਾਮਿਲਨਾਡੂਬਰਖ਼ਾਸਤਬਿਜਲੀਮੰਤਰੀਰਾਜਪਾਲਵੱਲੋਂ
Advertisement