ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਮਦ ਵਧਣ ਕਾਰਨ ਆਲੂ ਦੀਆਂ ਕੀਮਤਾਂ ਡਿੱਗੀਆਂ

08:12 AM Dec 23, 2024 IST
ਬਾਬੈਨ ਮੰਡੀ ਵਿਚ ਆਲੂ ਦੀ ਬੋਲੀ ਲਾਉਂਦੇ ਹੋਏ ਵਪਾਰੀ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਦਸੰਬਰ
ਬਾਬੈਨ ਦੀ ਅਨਾਜ ਮੰਡੀ ਵਿਚ ਆਲੂਆਂ ਦੀ ਆਮਦ ਵਧਣ ਕਾਰਨ ਕੱਲ੍ਹ ਦੇ ਮੁਕਾਬਲੇ ਅੱਜ ਇਸ ਦੇ ਭਾਅ ਵਿਚ ਦੋ ਸੌ ਰੁਪਏ ਪ੍ਰਤੀ ਕੁਇੰਟਲ ਗਿਰਾਵਟ ਦਰਜ ਕੀਤੀ ਗਈ। ਇਸ ਨੂੰ ਲੈ ਕੇ ਆਲੂ ਕਾਸ਼ਤਕਾਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਵੀਰਵਾਰ ਤਕ ਮੰਡੀ ਵਿਚ ਆਲੂ ਦਾ ਭਾਅ 1550 ਤੋਂ 1750 ਰੁਪਏ ਤਕ ਸੀ ਜੋ ਅੱਜ ਘੱਟ ਕੇ 1325 ਤੋਂ 1550 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ। ਬਾਬੈਨ ਮੰਡੀ ਵਿਚ ਸ਼ੁਰੂਆਤੀ ਦੌਰ ’ਚ ਆਲੂ 3000 ਤੋਂ 3150 ਰੁਪਏ ਪ੍ਰਤੀ ਕੁਇੰਟਲ ਤਕ ਵਿਕਿਆ। ਕੁਝ ਦਿਨਾਂ ਤੋਂ ਕੀਮਤਾਂ ਘਟਨੀਆਂ ਸ਼ੁਰੂ ਹੋ ਗਈਆਂ ਹਨ। ਹੁਣ ਆਲੂਆਂ ਦੀ ਆਮਦ ਵਧੇਰੇ ਹੋਣ ਕਰਕੇ ਕਾਸ਼ਤਕਾਰਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਝਲਕ ਰਹੀ ਹੈ। ਮਾਰਕੀਟ ਕਮੇਟੀ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਹੁਣ ਤਕ ਮੰਡੀ ਵਿਚ ਆਲੂਆਂ ਦੀ ਆਮਦ 1,20,302 ਕੁਇੰਟਲ ਹੋਈ ਸੀ ਜੋ ਇਸ ਵਾਰ ਘੱਟ ਕੇ 1,00,435 ਕੁਇੰਟਲ ਰਹਿ ਗਈ ਹੈ।
ਅਧਿਕਾਰੀ ਆਲੂਆਂ ਦੀ ਪੁਟਾਈ ਵਿਚ 15 ਦਿਨ ਦੀ ਦੇਰੀ ਤੇ ਆਲੂ ਦੀ ਪੈਦਾਵਾਰ ਘੱਟ ਹੋਣ ਦੀ ਕਮੀ ਦਾ ਕਾਰਨ ਦੱਸ ਰਹੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮੰਡੀ ਵਿਚ ਆਲੂ ਦੀ ਆਮਦ ਵੱਧਣ ਕਾਰਨ ਭਾਅ ਡਿੱਗਣੇ ਸ਼ੁਰੂ ਹੋ ਗਏ ਹਨ। ਜਿਵੇਂ ਜਿਵੇਂ ਭਾਅ ਡਿਗਣਗੇ ਆਲੂਆਂ ਦੀ ਨਿਕਾਸੀ ਵਿਚ ਵੀ ਵਾਧਾ ਹੋਵੇਗਾ। ਅਜਿਹੇ ਵਿਚ ਦੇਖਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਜ਼ਾਰ ਵਿਚ ਆਲੂਆਂ ਦੀ ਆਮਦ ਵੱਧਦੀ ਹੈ ਜਾਂ ਘੱਟਦੀ ਹੈ। ਆਲੂ ਦੇ ਭਾਅ ਤੇ ਕਣਕ ਦੀ ਬਿਜਾਈ ਨੂੰ ਦੇਖਦੇ ਹੋਏ ਕਿਸਾਨਾਂ ਨੇ ਤੇਜ਼ੀ ਨਾਲ ਖੇਤਾਂ ਵਿਚੋਂ ਆਲੂਆਂ ਦੀ ਪੁਟਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ।

Advertisement

ਆਲੂ ਦੀ ਭਾਵੰਤਰ ਭਰਪਾਈ ਯੋਜਨਾ ਲਈ ਰਜਿਟ੍ਰੇਸ਼ਨ ਸ਼ੁਰੂ

ਮਾਰਕੀਟ ਕਮੇਟੀ ਦੇ ਸਕੱਤਰ ਲਵ ਗੁਪਤਾ ਨੇ ਦੱਸਿਆ ਕਿ ਮਾਰਕੀਟ ਪ੍ਰਸ਼ਾਸਨ ਨੇ ਆਲੂ ਦੀ ਫ਼ਸਲ ਦੇ ਮੱਦੇਨਜ਼ਰ ਮੰਡੀ ਵਿਚ ਬਿਜਲੀ ਪਾਣੀ ਦੀ ਪੂਰੀ ਵਿਵਸਥਾ ਕੀਤੀ ਹੈ ਤਾਂ ਜੋ ਕਾਸ਼ਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਲੂ ਦੀ ਫ਼ਸਲ ਦੇ ਲਈ ਭਾਵੰਤਰ ਭਰਪਾਈ ਯੋਜਨਾ ਦੇ ਲਈ ਰਜਿਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਕਾਸ਼ਤਕਾਰ ਇਸ ਯੋਜਨਾ ਦਾ ਲਾਭ ਲੈਣ ਲਈ ਪੋਰਟਲ ’ਤੇ ਜਾ ਕੇ ਆਪਣੀ ਆਲੂ ਦੀ ਫ਼ਸਲ ਦਾ ਵੇਰਵਾ ਜ਼ਰੂਰ ਦਰਜ ਕਰਾਉਣ ਤਾਂ ਜੋ ਭਵਿੱਖ ਵਿਚ ਇਸ ਯੋਜਨਾ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

Advertisement
Advertisement