ਰਾਜ ਕੁਮਾਰ ਰਾਓ ਦੀ ਫਿਲਮ ‘ਮਾਲਿਕ’ ਦਾ ਪੋਸਟਰ ਰਿਲੀਜ਼
ਨਵੀਂ ਦਿੱਲੀ: ਅਦਾਕਾਰ ਰਾਜ ਕੁਮਾਰ ਰਾਓ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਆਉਣ ਵਾਲੀ ਫਿਲਮ ‘ਮਾਲਿਕ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਪੁਲਕਿਤ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ‘ਟਿਪਸ ਫਿਲਮਜ਼’ ਅਤੇ ‘ਨਾਰਦਰਨ ਲਾਈਟਸ ਫਿਲਮਜ਼’ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਉਸ ਨੇ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਵਿੱਚ ਰਾਜ ਕੁਮਾਰ ਗੈਂਗਸਟਰ ਦੀ ਭੂਮਿਕਾ ਨਿਭਾਏਗਾ। ਉਸ ਨੇ ਕਿਹਾ, ‘ਮਾਲਿਕ ਦੀ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ। ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਲਦੀ ਹੀ ਮੁਲਾਕਾਤ ਹੋਵੇਗੀ।’ ਜ਼ਿਕਰਯੋਗ ਹੈ ਕਿ ਪੁਲਕਿਤ ਭੂਮੀ ਪੇਡਨੇਕਰ ਦੀ ‘ਭਕਸ਼ਕ’ ਅਤੇ ‘ਡੇਢ ਬੀਘਾ ਜ਼ਮੀਨ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਹੈ। ‘ਮਾਲਿਕ’ ਦਾ ਨਿਰਮਾਣ ਕੁਮਾਰ ਤੁਰਾਨੀ ਨੇ ਕੀਤਾ ਹੈ। ਹਾਲ ਹੀ ਵਿੱਚ ਰਾਜ ਕੁਮਾਰ ‘ਸਤ੍ਰੀ 2’ ਵਿੱਚ ਨਜ਼ਰ ਆਇਆ ਸੀ। ਇਹ ਫਿਲਮ ਆਲਮੀ ਪੱਧਰ ’ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ‘ਮਾਲਿਕ’ ਤੋਂ ਇਲਾਵਾ ਫਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਵਿੱਚ ਨਜ਼ਰ ਆਵੇਗਾ। -ਪੀਟੀਆਈ