For the best experience, open
https://m.punjabitribuneonline.com
on your mobile browser.
Advertisement

ਡੀਏਵੀ ਕਾਲਜ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

08:09 AM Sep 01, 2023 IST
ਡੀਏਵੀ ਕਾਲਜ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਪੋਸਟਰ ਦੇਖਦੇ ਹੋਏ ਕਾਲਜ ਪ੍ਰਿੰਸੀਪਲ ਤੇ ਸਟਾਫ ਮੈਂਬਰ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 31 ਅਗਸਤ
ਕੌਮਾਂਤਰੀ ਸੰਸਕ੍ਰਿਤ ਭਾਸ਼ਾ ਦਿਵਸ ਦੇ ਮੌਕੇ ਡੀਏਵੀ ਗਰਲਜ਼ ਕਾਲਜ ਵਿੱਚ ਸੰਸਕ੍ਰਿਤ ਵਿਭਾਗ ਅਤੇ ਲਲਿਤ ਕਲਾ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਸੰਸਕ੍ਰਿਤ ਗ੍ਰੰਥਾਂ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ 42 ਵਿਦਿਆਰਥਣਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਮੀਨੂੰ ਜੈਨ ਨੇ ਕੀਤੀ ਜਦਕਿ ਪ੍ਰੋਗਰਾਮ ਸੰਸਕ੍ਰਿਤ ਵਿਭਾਗ ਦੇ ਇੰਚਾਰਜ ਡਾ. ਮੁਕੇਸ਼ ਕੁਮਾਰ ਅਤੇ ਫਾਈਨ ਆਰਟਸ ਵਿਭਾਗ ਦੇ ਇੰਚਾਰਜ ਵਿਕਾਸ ਵਾਲੀਆ ਦੀ ਦੇਖ-ਰੇਖ ਹੇਠ ਹੋਇਆ। ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਮੀਨੂੰ ਜੈਨ ਨੇ ਸੰਸਕ੍ਰਿਤ ਭਾਸ਼ਾ ਦੀ ਮਹਾਨਤਾ ਅਤੇ ਉਪਯੋਗਤਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਸੰਸਕ੍ਰਿਤ ਭਾਸ਼ਾ ਵਿੱਚ ਸਾਰਾ ਗਿਆਨ ਅਤੇ ਵਿਗਿਆਨ ਸਮੋਇਆ ਹੋਇਆ ਹੈ। ਸੰਸਕ੍ਰਿਤ ਭਾਸ਼ਾ ਦਾ ਅਧਿਐਨ ਕਰਕੇ ਮਨੁੱਖ ਆਪਣਾ ਸਰਬਪੱਖੀ ਵਿਕਾਸ ਕਰਦੇ ਹੋਏ ਉੱਚੇਰੇ ਗਿਆਨ ਦੇ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੁੰਦੀ ਸੀ ਅਤੇ ਇਸ ਲਈ ਇਸਦਾ ਕੋਈ ਆਰੰਭ ਜਾਂ ਅੰਤ ਨਹੀਂ ਹੈ। ਵਿਸ਼ਵ ਸੰਸਕ੍ਰਿਤ ਦਿਵਸ ਦਾ ਉਦੇਸ਼ ਸੰਚਾਰ ਦੇ ਇਸ ਪੁਰਾਣੇ ਮਾਧਿਅਮ ਨੂੰ ਹਰਮਨ ਪਿਆਰਾ ਅਤੇ ਪੁਨਰ ਸੁਰਜੀਤ ਕਰਨਾ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਸੰਸਕ੍ਰਿਤ ਵਿਭਾਗ ਦੇ ਡਾ. ਮੁਕੇਸ਼ ਸ਼ਰਮਾ ਨੇ ਸੰਸਕ੍ਰਿਤ ਦਿਵਸ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਪੁਰਾਤਨ ਗੁਰੂਕੁਲ ਪ੍ਰਣਾਲੀ ਵਿੱਚ ਸਾਵਨ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਸੈਸ਼ਨ ਸ਼ੁਰੂ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ ਭਾਰਤ ਸਰਕਾਰ ਨੇ ਇਸ ਤਾਰੀਖ ਨੂੰ ਸੰਸਕ੍ਰਿਤ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਵਿਸ਼ਵ ਸੰਸਕ੍ਰਿਤ ਦਿਵਸ ਭਾਰਤ ਦੀ ਸਭ ਤੋਂ ਪੁਰਾਣੀ ਭਾਸ਼ਾ ਪ੍ਰਤੀ ਜਾਗਰੂਕਤਾ ਅਤੇ ਸਤਿਕਾਰ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਲਈ ਸੰਸਕ੍ਰਿਤ ਦੀ ਮਹੱਤਤਾ ਇਸ ਤੋਂ ਲਏ ਗਏ ਸ਼ਬਦਾਂ ਤੋਂ ਵੀ ਸਮਝੀ ਜਾ ਸਕਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×