‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪੋਸਟਰ ਮੁਕਾਬਲੇ
08:38 AM Sep 27, 2024 IST
ਪੱਤਰ ਪ੍ਰੇਰਕ
ਲੰਬੀ, 26 ਸਤੰਬਰ
ਦਸਮੇਸ਼ ਗਰਲਜ ਸਿੱਖਿਆ ਕਾਲਜ ਬਾਦਲ ਵਿੱਚ ਪੋਸਟਰ ਮਕਾਬਲੇ ਕਰਵਾਏ ਗਏ। ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਦੱਸਿਆ ਕਿ ਸਵੱਛਤਾ ਵਿਸ਼ੇ ’ਤੇ ਕਾਲਜ ਦੇ ਐੱਨਐੱਸਐੱਸ ਵਿਭਾਗ ਦੇ ਪੀਓ ਪ੍ਰੋ. ਓਂਕਾਰ ਸਿੰਘ ਦੀ ਦੇਖ-ਰੇਖ ਹੇਡ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 19 ਐੱਨਐੱਸਐੱਸ ਵਾਲੰਟੀਅਰਾਂ ਨੇ ਪੋਸਟਰ ਜ਼ਰੀਏ ‘ਸਵੱਛਤਾ ਹੀ ਸੇਵਾ’ ਦੇ ਸੰਕਲਪ ਨੂੰ ਚਿੱਤਰਕਾਰੀ ਰਾਹੀਂ ਪ੍ਰਦਰਸ਼ਿਤ ਕੀਤਾ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਸਮੂਹ ਸਟਾਫ ਮੌਜੂਦ ਸੀ। ਇਸ ਦੌਰਾਨ ਸਭਨਾਂ ਨੂੰ ਸਵੱਛਤਾ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
Advertisement
Advertisement