For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

08:20 AM Mar 31, 2024 IST
ਡਾਕ ਐਤਵਾਰ ਦੀ
Advertisement

ਸਾਂਭਣ ਵਾਲਾ ਅੰਕ

ਐਤਵਾਰ, 17 ਮਾਰਚ 2024 ਵਾਲਾ ਸਮੁੱਚਾ ਅੰਕ ਸਾਂਭਣਯੋਗ ਹੈ। ਸਵਰਾਜਬੀਰ ਦੀ ਲਿਖਤ ਚਿਰ ਪਿੱਛੋਂ ਪੜ੍ਹਨ ਨੂੰ ਮਿਲੀ। ਸਹੀ ਸਮੇਂ, ਸਹੀ ਸੋਚ; ਸਹੀ ਸਮਝ ਵਾਲੀ ਲਿਖਤ ਵਕਤੀ ਤੋਂ ਸਦੀਵੀ ਹੋ ਜਾਂਦੀ ਏ। ਸਵਰਾਜਬੀਰ ਨੇ ਸੁਆਲਾਂ ਤੋਂ ਇਤਿਹਾਸ ਤੱਕ ਪਹੁੰਚਦਿਆਂ, ਗ਼ਦਰ ਲਹਿਰ ਨੂੰ ਹੁਣ ਦੇ ਕਿਸਾਨੀ ਸੰਘਰਸ਼ ਨਾਲ ਗੁੰਦਵਾਂ ਜੋੜਿਆ ਏ। ਸੱਤਾ ਦੇ ਇਰਾਦੇ ਤੋਂ ਸਚੇਤ ਕਰਦਿਆਂ ਏਕਤਾ ਦੀ ਲੋੜ ਨੂੰ ਬਾਬੇ ਨਾਨਕ ਦੇ ਕਥਨ ਨਾਲ ਉਭਾਰਿਆ ਏ: ਏਕੇ ਕਉ ਨਾਹੀ ਭਉ ਕੋਇ।। ਕਿਸਾਨਾਂ ਨੂੰ ‘ਜਮਹੂਰੀਅਤ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਖਵਾਲੀ ਕਰਨ ਵਾਲੇ’ ਸੂਤਰਧਾਰ ਆਖਣਾ ਸਹੀ ਸਮਝ ਦਾ ਸੰਕੇਤ ਏ। ਦੁਆ ਏ, ‘ਕੱਠੇ ਮੰਗਾਂ ਪਾ ਕੇ ਕਣਕਾਂ ਵੱਢਣ ਵਾਲੇ ਕਿਸਾਨ ਇਹ ਸੰਕੇਤ ਸਮਝ ਜਾਣਗੇ।
ਦਵਿੰਦਰ ਕੌਰ ਖੁਸ਼ ਨੇ ਤਕਨਾਲੋਜੀ ਤੇ ਢਾਂਚੇ ਦੇ ਪ੍ਰਸੰਗ ਵਿੱਚ ਬੱਚਿਆਂ ਦੇ ਭਵਿੱਖ ਨੂੰ ਬਾਰੀਕੀ ਨਾਲ ਵਿਚਾਰਦਿਆਂ ਇਸ ਦੀ ਬੇਲੋੜੀ, ਅਸੰਜਮੀ ਤੇ ਗ਼ਲਤ ਵਰਤੋਂ ਤੋਂ ਅੱਜ ਦੀ ਪੀੜ੍ਹੀ ਨੂੰ ਸਚੇਤ ਕੀਤਾ ਏ- ਚੰਗਾ ਕੀਤਾ ਏ।
ਅਤੈ ਸਿੰਘ, ਮੁਹਾਲੀ

Advertisement


ਜਾਗਰੂਕ ਕਰਨ ਵਾਲਾ ਲੇਖ

ਐਤਵਾਰ, 24 ਮਾਰਚ ਦੇ ‘ਦਸਤਕ’ ਅੰਕ ਵਿੱਚ ਸੁਰਿੰਦਰ ਸਿੰਘ ਤੇਜ ਦਾ ਲੇਖ ‘ਹੋਲਾ ਮਹੱਲਾ: ਅਤੀਤ ਤੇ ਵਰਤਮਾਨ’ ਵਧੀਆ ਲੱਗਿਆ। ਲੇਖਕ ਨੇ ਮਹੱਲੇ ਦੇ ਪਿਛੋਕੜ, ਉਸ ਦੀ ਪੁਰਾਤਨ ਦਿੱਖ ਬਾਰੇ, ਹੁਣ ਮਨਾਏ ਜਾਣ ਦੀ ਮਹੱਤਤਾ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਹੈ ਜੋ ਪ੍ਰਭਾਵਸ਼ਾਲੀ ਅਤੇ ਦਿਲਚਸਪ ਹੈ। ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਮੁੱਦੇ ਮੁੱਕ ਜਾਣ ਦਾ ਅਰਥ’ ਵਿਰੋਧੀ ਧਿਰ, ਸਰਕਾਰ ਅਤੇ ਆਮ ਲੋਕਾਂ- ਸਭ ਨੂੰ ਜਾਗਰੂਕ ਕਰਨ ਵਾਲਾ ਹੈ। ਪੰਜਾਬ ਦੇ ਚਾਰੋਂ ਪਾਸਿਉਂ ਮਸਲਿਆਂ ਨਾਲ ਘਿਰੇ ਹੋਣ ਦੇ ਬਾਵਜੂਦ ਵਿਧਾਇਕਾਂ ਦਾ ਇਹ ਕਹਿਣਾ ਕਿ ਉਨ੍ਹਾਂ ਕੋਲ ਮੁੱਦੇ ਹੀ ਨਹੀਂ ਹਨ ਅਤੇ ਵਿਰੋਧੀ ਧਿਰ ਦਾ ਵੀ ਇਸ ਨੂੰ ਚੁੱਪਚਾਪ ਸਵੀਕਾਰ ਕਰਕੇ ਤਿੰਨ ਦਿਨ ਪਹਿਲਾਂ ਸੈਸ਼ਨ ਸਮੇਟ ਦੇਣਾ ਬਹੁਤ ਦੁੱਖਦਾਈ ਅਤੇ ਹੈਰਾਨੀਜਨਕ ਹੈ। ਲੇਖਕਾ ਨੇ ਪੰਜਾਬ ਦੇ ਮੁੱਦਿਆਂ ਦੀ ਲੰਮੀ ਸੂਚੀ ਪੇਸ਼ ਕਰਦਿਆਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਜੋ ਸ਼ਲਾਘਾਯੋਗ ਹੈ। ਜੇ ਸਰਕਾਰਾਂ ਅਤੇ ਵਿਰੋਧੀ ਪਾਰਟੀਆਂ ਦੇਸ਼ ਦੇ ਮੁੱਦਿਆਂ ਪ੍ਰਤੀ ਗੰਭੀਰ ਅਤੇ ਜ਼ਿੰਮੇਵਾਰ ਹੋ ਜਾਣ ਤਾਂ ਦੇਸ਼ ਦੀ ਤਕਦੀਰ ਬਦਲ ਜਾਵੇਗੀ।
ਡਾ. ਤਰਲੋਚਨ ਕੌਰ, ਪਟਿਆਲਾ

Advertisement
Author Image

sukhwinder singh

View all posts

Advertisement
Advertisement
×