ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣਾਂ ਮਗਰੋਂ ਹਿੰਸਾ: ਭਾਜਪਾ ਦੀ ਕੇਂਦਰੀ ਟੀਮ ਕੋਲਕਾਤਾ ਪਹੁੰਚੀ

07:47 AM Jun 17, 2024 IST
ਚੋਣਾਂ ਮਗਰੋਂ ਹੋਈ ਹਿੰਸਾ ਦੇ ਪੀੜਤ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਰਾਜਪਾਲ ਨਾਲ ਮੁਲਾਕਾਤ ਕਰਕੇ ਆਉਂਦੇ ਹੋਏ। -ਫੋਟੋ: ਪੀਟੀਆਈ

ਕੋਲਕਾਤਾ, 16 ਜੂਨ
ਲੋਕ ਸਭਾ ਚੋਣਾਂ ਮਗਰੋਂ ਪੱਛਮੀ ਬੰਗਾਲ ਵਿਚ ਪਾਰਟੀ ਵਰਕਰਾਂ ਖਿਲਾਫ਼ ਕਥਿਤ ਹਿੰਸਕ ਘਟਨਾਵਾਂ ਨੂੰ ਲੈ ਕੇ ਹਾਲਾਤ ਦੇ ਜਾਇਜ਼ੇ ਲਈ ਭਾਜਪਾ ਦੀ ਚਾਰ ਮੈਂਬਰੀ ਕੇਂਦਰੀ ਟੀਮ ਅੱਜ ਸ਼ਾਮੀਂ ਕੋਲਕਾਤਾ ਪੁੱਜ ਗਈ। ਟੀਮ ਵਿਚ ਸੀਨੀਅਰ ਆਗੂ ਰਵੀ ਸ਼ੰਕਰ ਪ੍ਰਸ਼ਾਦ ਤੇ ਬਿਪਲਭ ਕੁਮਾਰ ਦੇਬ ਵੀ ਸ਼ਾਮਲ ਹਨ। ਪ੍ਰਸਾਦ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਪਾਰਟੀ ਵਰਕਰਾਂ ਸਣੇ ਪੱਛਮੀ ਬੰਗਾਲ ਦੇ ਲੋਕ ਸੂਬੇ ਵਿਚ ਕਥਿਤ ਚੋਣਾਂ ਮਗਰੋੋਂ ਹੋਈ ਹਿੰਸਾ ਤੋਂ ਡਰੇ ਹੋਏ ਹਨ। ਇਸੇ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਦੀ ਅਗਵਾਈ ਹੇਠਲੇ ਵਫ਼ਦ ਨੇ ਚੋਣਾਂ ਮਗਰੋਂ ਹੋਈ ਹਿੰਸਾ ਦੇ ਮਾਮਲੇ ’ਚ ਸੂਬੇ ਦੇ ਰਾਜਪਾਲ ਸੀਵੀ ਆਨੰਦ ਬੋਸ ਨਾਲ ਮੁਲਾਕਾਤ ਕੀਤੀ।
ਦੋ ਰੋਜ਼ਾ ਫੇਰੀ ਲਈ ਕੋਲਕਾਤਾ ਪੁੱਜੇ ਪ੍ਰਸਾਦ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਚੋਣਾਂ ਪੂਰੇ ਦੇਸ਼ ਵਿਚ ਹੋਈਆਂ, ਪਰ ਹਿੰਸਾ ਸਿਰਫ਼ ਪੱਛਮੀ ਬੰਗਾਲ ਵਿਚ ਹੀ ਹੋਈ। ਜੇ ਮਮਤਾ ਜੀ ਜਮਹੂਰੀਅਤ ਵਿਚ ਯਕੀਨ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।’’ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਦੇਬ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਮਗਰੋਂ ਉੱੱਤਰ-ਪੂਰਬੀ ਰਾਜ ਵਿਚ ਕੋਈ ਸਿਆਸੀ ਹਿੰਸਾ ਨਹੀਂ ਹੋਈ।
ਦੇਬ ਨੇ ਕਿਹਾ, ‘‘ਅਸੀਂ ਪੀੜਤਾਂ ਨਾਲ ਗੱਲਬਾਤ ਕਰਾਂਗੇ ਤੇ ਪੱਛਮੀ ਬੰਗਾਲ ਵਿਚ ਆਪਣੀ ਦੋ ਦਿਨਾਂ ਠਹਿਰ ਦੌਰਾਨ ਹਾਲਾਤ ਦਾ ਜਾਇਜ਼ਾ ਲਵਾਂਗੇ।’’ ਭਾਜਪਾ ਨੇ ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਵਿਚੋਂ 12 ਜਿੱਤੀਆਂ ਹਨ ਜਦੋਂਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਸੀ ਨੇ 29 ਸੀਟਾਂ ਤੇ ਇਕ ਸੀਟ ਕਾਂਗਰਸ ਨੇ ਜਿੱਤੀ। -ਪੀਟੀਆਈ

Advertisement

Advertisement