ਪੂਨਾਵਾਲਾ ਵੱਲੋਂ ‘ਧਰਮਾ ਪ੍ਰੋਡਕਸ਼ਨਜ਼’ ਦੀ 50 ਫ਼ੀਸਦ ਹਿੱਸੇਦਾਰੀ ਖਰੀਦਣ ਦਾ ਐਲਾਨ
06:39 AM Oct 22, 2024 IST
ਨਵੀਂ ਦਿੱਲੀ:
Advertisement
ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਦਾਰ ਪੂਨਾਵਾਲਾ ਦੀ ਅਗਵਾਈ ਵਾਲੇ ਸੀਰੇਨ ਪ੍ਰੋਡਕਸ਼ਨਜ਼ ਨੇ ਅੱਜ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਅਤੇ ਧਰਮਾਟਿਕ ਐਂਟਰਟੇਨਮੈਂਟ ਵਿੱਚ 1,000 ਕਰੋੜ ਰੁਪਏ ਦੀ 50 ਫ਼ੀਸਦ ਹਿੱਸੇਦਾਰੀ ਲੈਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਸੀਰੇਨ ਪ੍ਰੋਡਕਸ਼ਨਜ਼ ਨੇ ਧਰਮਾ ਪ੍ਰੋਡਕਸ਼ਨਜ਼ ਅਤੇ ਧਰਮਾਟਿਕ ਐਂਟਰਟੇਨਮੈਂਟ (ਧਰਮਾ) ਵਿੱਚ 1,000 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਕੀਤਾ ਹੈ। ਇਸ ਤਰ੍ਹਾਂ ਧਰਮਾ ਵਿੱਚ 50 ਫ਼ੀਸਦ ਹਿੱਸੇਦਾਰੀ ਸੀਰੇਨ ਪ੍ਰੋਡਕਸ਼ਨਜ਼ ਜਦਕਿ ਬਾਕੀ 50 ਫ਼ੀਸਦ ਹਿੱਸੇਦਾਰੀ ਕਰਨ ਜੌਹਰ ਦੀ ਹੋਵੇਗੀ।
Advertisement
Advertisement