ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਚੀਨੀ ਡੋਰ ਦੇ 1200 ਗੱਟੂ ਜ਼ਬਤ
06:04 AM Jan 10, 2025 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੇ ਆਪਣਾ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਟੌਲ ਫ੍ਰੀ ਨੰਬਰ ’ਤੇ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਸੁਖਦੇਵ ਸਿੰਘ, ਐੱਸਡੀਓ ਵਿਨੋਦ ਕੁਮਾਰ ਅਤੇ ਜਸਮੀਤ ਸਿੰਘ ਵੱਲੋਂ ਘਿਓ ਮੰਡੀ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਟਰੱਕ ’ਚੋਂ ਚਾਈਨਾ ਡੋਰ ਅਨਲੋਡ ਕੀਤੀ ਜਾ ਰਹੀ ਸੀ। ਇਸ ਮੌਕੇ ਅਧਿਕਾਰੀਆਂ ਨੇ ਟਰੱਕ ਤੋਂ 1200 ਚੀਨੀ ਡੋਰ ਦੇ ਗੱਟੂ ਜ਼ਬਤ ਕੀਤੇ ਅਤੇ ਪੁਲੀਸ ਨੂੰ ਸੂਚਿਤ ਕਰ ਕੇ ਚਾਈਨਾ ਡੋਰ ਐਸ.ਐਚ.ਓ. ਦੇ ਹਵਾਲੇ ਕਰ ਦਿੱਤੀ ਗਈ। ਇਸ ਤੋ ਬਾਅਦ ਪੁਲੀਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।
Advertisement
Advertisement
Advertisement