For the best experience, open
https://m.punjabitribuneonline.com
on your mobile browser.
Advertisement

ਆਈਲੈੱਟਸ ਸੈਂਟਰ ਤੇ ਟਰੈਵਲ ਏਜੰਸੀਆਂ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ

06:02 AM Jan 10, 2025 IST
ਆਈਲੈੱਟਸ ਸੈਂਟਰ ਤੇ ਟਰੈਵਲ ਏਜੰਸੀਆਂ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਜਨਵਰੀ
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਜੋਤੀ ਬਾਲਾ ਨੇ ਵੱਖ-ਵੱਖ ਲਾਇਸੈਂਸੀ ਹੋਲਡਰਾਂ ਦੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ, ਟਰੈਵਲ ਤੇ ਟਿਕਟਿੰਗ ਏਜੰਸੀ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਹਨ। ਉਨ੍ਹਾਂ ਨੇ ਅੱਜ ਲਗਪਗ 10 ਏਜੰਸੀਆ ਦੇ ਲਾਇਸੈਂਸ ਰੱਦ ਕੀਤੇ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਏਜੰਸੀਆਂ ਵੱਲੋਂ ਇਸ ਦਫ਼ਤਰ ਨੂੰ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਕੋਈ ਬੇਨਤੀ ਨਹੀਂ ਕੀਤੀ ਗਈ ਅਤੇ ਕੁਝ ਏਜੰਸੀਆਂ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਦੀਆਂ ਇੱਛੁਕ ਨਹੀਂ ਹਨ , ਜਿਸ ਦੇ ਆਧਾਰ ’ਤੇ ਇਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਪੰਜਾਬ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਰੈਗੁਲੇਸ਼ਨ ਐਕਟ 2012 ਦੀ ਧਾਰਾ 6(1) (ਈ) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਧਰੁਵ ਸੇਖਰੀ ਇਮੀਗਰੇਸ਼ਨ ਕੰਸਲਟੈਂਟ, ਬੀ.ਐੱਸ. ਇੰਸਟੀਚਿਊਟ, ਪਿੰਡ ਜੇਠੂਵਾਲ, ਸੁਭਾ ਟਰੈਵਲਜ਼ ਪ੍ਰਾਈਵੇਟ ਲਿਮਟਿਡ ਕੱਟੜਾ ਬੱਗੀਆਂ ਅੰਮ੍ਰਿਤਸਰ, ਫਰਸਟ ਸਟੈਪ ਵੀਜ਼ਾ ਸਰਵਿਸਜ਼, ਰਾਮਤੀਰਥ ਰੋਡ, ਮੈਕਸ ਐਜੂਕੇਸ਼ਨ ਸਰਵਿਸ ਅਤੇ ਟੈਸਟ ਸੈਂਟਰ, ਸ੍ਰੀ ਗਨੇਸ਼ ਸਰਵਿਸ, ਮੈਸਰਜ਼ ਟਰੂ ਵੀਜ਼ਾ ਵਰਲਡ, ਮੈਸਰਜ਼: ਗੁਰੂ ਟਰੈਵਲਜ਼, ਬ੍ਰਿਜਿੰਗ ਓਵਰਸੀਜ਼ ਤੇ ਸਤਨਾਮ ਇਮੀਗਰੇਸ਼ਨ ਕੰਸਲਟੈਂਟ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement