ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਰੱਖਿਆ ਛੱਤਰੀਆਂ ਹੇਠੋਂ ਨਿਕਲ ਕੇ ਪਿੰਡਾਂ ’ਚ ਪੁੱਜੇ ਸਿਆਸੀ ਆਗੂ

07:56 AM Apr 18, 2024 IST
ਮੋਗਾ ਵਿੱਚ ਚੋਣ ਪ੍ਰਚਾਰ ਦੌਰਾਨ ਫ਼ਰੀਦਕੋਟ ਹਲਕੇ ਤੋਂ ’ਆਪ’ ਉਮੀਦਵਾਰ ਕਰਮਜੀਤ ਅਨਮੋਲ। -ਫੋਟੋ: ਪੰਜਾਬੀ ਟ੍ਰਿਬਿਊਨ

ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਪਰੈਲ
ਲੋਕ ਸਭਾ ਚੋਣਾਂ ’ਚ ਪੰਜਾਬ ਦੇ ਕਈ ਆਗੂਆਂ ਦੀਆਂ ਉਮੀਦਾਂ ਦਾ ਕਿਲਾ ਢਹਿ-ਢੇਰੀ ਹੋ ਸਕਦਾ ਹੈ ਅਤੇ ਕਈ ਭੁੱਲੇ-ਵਿਸਰੇ ਆਗੂਆਂ ਦਾ ਭਵਿੱਖ ਚਮਕ ਸਕਦਾ ਹੈ। ਖ਼ਾਮੋਸ਼ ਵੋਟਰਾਂ ਕਾਰਨ ਉਮੀਦਵਾਰਾਂ ਦੇ ਮਨਾਂ ’ਚ ਬੇਚੈਨੀ ਦਾ ਆਲਮ ਹੈ ਅਤੇ ਉਹ ਹੁਣ ਵੋਟ ਬੈਂਕ ਖਿੱਚਣ ਲਈ ‘ਸੈਲਫੀ ਮੋਡ ਆਨ’ ਮੁਹਿੰਮ ਤੇ ਚੋਣ ਜਿੱਤਣ ਲਈ ਹਰ ਹੀਲਾ ਵਰਤਣ ਲੱਗੇ ਹਨ। ਫ਼ਰੀਦਕੋਟ ਹਲਕੇ ਤੋਂ ਹਾਕਮ ਧਿਰ ਉਮੀਦਵਾਰ ਦੀ ਸਾਦੀ ਵਰਦੀ ਵਿਚ ਬੈਠੇ ਪੁਲੀਸ ਮੁਲਾਜ਼ਮਾਂ ਨਾਲ ਵੀ ਤਸ਼ਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਕੀਲਣ ਦਾ ਯਤਨ ਕੀਤਾ ਜਾ ਰਿਹਾ ਹੈ।
ਕਿਸਾਨ ਅੰਦੋਲਨ ਅਤੇ ਦਲਬਦਲੀਆਂ ਅਤੇ ਖ਼ਾਮੋਸ਼ ਵੋਟਰਾਂ ਦੇ ਤਿੱਖੇ ਤੇਵਰਾਂ ਕਾਰਨ ਇਸ ਵਾਰ ਚੋਣ ਨਤੀਜੇ ਹੈਰਾਨੀਜਨਕ ਆਉਣ ਦੀ ਸੰਭਾਵਨਾ ਹੈ। ਸੋਸ਼ਲ ਮੀਡੀਆ ਰਾਹੀਂ ਸਿਆਸੀ ਧਿਰਾਂ ਅਤੇ ਆਗੂਆਂ ਖ਼ਿਲਾਫ਼ ਭੜਾਸ ਕੱਢਣ ਦੀ ਤਾਕਤ ਵੀ ਵਧੀ ਹੈ। ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਜ਼ੈੱਡ ਸੁਰੱਖਿਆ ’ਚ ਰਹਿਣ ਵਾਲੇ ‘ਸਿਆਸੀ ਆਗੂ ਸਿੱਧਾ ਸੜਕਾਂ ’ਤੇ ਆ ਉੱਤਰੇ। ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਜਿਹੜੇ ਸਿਆਸੀ ਆਗੂ ਹਮੇਸ਼ਾ ਸੁਰੱਖਿਆ ਛੱਤਰੀ ਹੇਠਾਂ ਨਜ਼ਰ ਆਉਂਦੇ ਸਨ, ਅੱਜ ਜਨਤਾ ’ਚ ਹੱਥ ਜੋੜੀ ਨਜ਼ਰ ਆਉਂਦੇ ਹਨ। ਵੋਟਾਂ ਤੋਂ ਬਾਅਦ ਜਿਹੜੇ ਸਿਆਸੀ ਆਗੂਆਂ ਦੇ ਮਗਰ-ਮਗਰ ਘੁੰਮਣਾ ਪੈਂਦਾ ਹੈ, ਹੁਣ ਵੋਟਾਂ ਦੇ ਦਿਨਾਂ ’ਚ ਉਨ੍ਹਾਂ ਨੇ ਗੇੜੇ ਮਾਰ-ਮਾਰ ਲੋਕਾਂ ਦੇ ਵਿਹੜੇ ਨੀਵੇਂ ਕਰ ਰਹੇ ਹਨ। ਉਹ ਸਮੱਰਥਕਾਂ ਦੇ ਘਰ ਪਹੁੰਚ ਕੇ ਆਰਾਮ ਨਾਲ ਬੈਠਦੇ, ਚਾਹ-ਪਾਣੀ ਪੀਂਦੇ ਇਉਂ ਦਰਸਾਅ ਰਹੇ ਹਨ ਕਿ ਉਨ੍ਹਾਂ ਕੋਲ ਲੋਕਾਂ ਲਈ ਫੁਰਸਤ ਹੀ ਫੁਰਸਤ ਹੈ। ਇਨ੍ਹਾਂ ਫੁਰਸਤ ਦੇ ਪਲਾਂ ’ਚ ਹੀ ਉਹ ਹਮਾਇਤੀ ਪਰਿਵਾਰਾਂ ਤੇ ਆਮ ਲੋਕਾਂ ਨਾਲ ਵਧੇਰੇ ਘੁਲਣ ਮਿਲਣ ਦਾ ਯਤਨ ਕਰ ਰਹੇ ਹਨ। ਫ਼ਰੀਦਕੋਟ ਰਾਖਵਾਂ ਹਲਕਾ ਤੋਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੀ ਸਰਗਰਮੀ ਪੂਰੀ ਤੇਜ਼ ਕਰ ਦਿੱਤੀ ਹੈ। ਕਰਮਜੀਤ ਅਨਮੋਲ ਦੀ ਪੁਲੀਸ ਮੁਲਾਜ਼ਮਾਂ ਨਾਲ ਵੀ ਘੁਲ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਕੀਲਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਸ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਗਰੀਬ ਘਰਾਂ ਵਿਚ ਪੁੱਜ ਕੇ ਉਨ੍ਹਾਂ ਨਾਲ ਖਾਣਾ ਖਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਮਾਗਮਾਂ ਉੱਤੇ ਜਾਣ ਦੌਰਾਨ ਰਸਤੇ ਵਿਚ ਕਈ ਸਥਾਨਾ ਉੱਤੇ ਰੁਕ ਕੇ ਲੋਕਾਂ ਨਾਲ ਸੈਲਫੀਆਂ ਲਈਆਂ ਇਹ ਸੈਲਫ਼ੀਆਂ ਲੈਣ ਦੀਆਂ ਤਸ਼ਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ।
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਬਚਾਓ ਯਾਤਰਾ ਦੌਰਾਨ ਲੋਕਾਂ ਦੇ ਨਿਆਣੇ ਚੁੱਕ ਕੇ ਲਾਡ ਲਡਾਉਣ ਦੀਆਂ ਤਸ਼ਵੀਰਾਂ ਵੀ ਸਾਹਮਣੇ ਆਈਆਂ ਹਨ। ਦੂਜੇ ਪਾਸੇ ਨਾ ਹੁਣ ਵੋਟ ਬੈਂਕ ਰਵਾਇਤੀ ਰਿਹਾ ਅਤੇ ਨਾਂ ਹੀ ਉਮੀਦਵਾਰ ਰਿਵਾਇਤੀ ਰਹੇ ਹਨ।

Advertisement

Advertisement
Advertisement