For the best experience, open
https://m.punjabitribuneonline.com
on your mobile browser.
Advertisement

ਚੰਨੀ ਦੇ ਜਨਮ ਦਿਨ ’ਤੇ ਲੱਗੀਆਂ ‘ਸਿਆਸੀ ਰੌਣਕਾਂ’

11:27 AM Apr 03, 2024 IST
ਚੰਨੀ ਦੇ ਜਨਮ ਦਿਨ ’ਤੇ ਲੱਗੀਆਂ ‘ਸਿਆਸੀ ਰੌਣਕਾਂ’
ਕੇਕ ਕੱਟਣ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।
Advertisement

ਸੰਜੀਵ ਤੇਜਪਾਲ
ਮੋਰਿੰਡਾ, 2 ਅਪਰੈਲ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਆਪਣੇ ਜਨਮ ਦਿਨ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ। ਇਸ ਮੌਕੇ ਵਿਸ਼ੇਸ਼ ਗੱਲ ਵੇਖਣ ਨੂੰ ਇਹ ਮਿਲੀ ਕਿ ਜਲੰਧਰ ਤੋਂ ਪਹੁੰਚੇ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਾਬਕਾ ਮੁੱਖ ਮੰਤਰੀ ਲਈ ਜਨਮ ਦਿਨ ਦਾ ਇੱਕ ਵਿਸ਼ੇਸ਼ ਕੇਕ ਲੈ ਕੇ ਆਏ, ਜਿਸ ’ਤੇ ਲਿਖਿਆ ਸੀ ,‘‘ਸਾਡਾ ਚੰਨੀ ਜਲੰਧਰ’’ ਜਿਸਨੂੰ ਲੈ ਕੇ ਕਾਫੀ ਚਰਚਾ ਰਹੀ। ਉਧਰੋ ਦੂਜੇ ਪਾਸੇ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ, ‘‘ਅਸੀਂ ਜਲੰਧਰ ਲਈ ਚੰਨੀ ਨੂੰ ਲੈਣ ਆਏ ਹਾਂ।’’ ਇਸ ਮੌਕੇ ਚੰਨੀ ਨੇ ਵੀ ਲੋਕ ਸਭਾ ਹਲਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਦਾ ਨਾਮ ਲਗਭਗ ਤੈਅ ਹੋਣ ਦੇ ਸੰਕੇਤ ਦਿੱਤੇ। ਇਸ ਮੌਕੇ ਸ੍ਰੀ ਚਮਕੌਰ ਸਾਹਿਬ ਨਗਰ ਨਗਰ ਨਿਗਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਨਵਜੀਤ ਸਿੰਘ ਨਵੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਦਰਸ਼ਨ ਸੰਧੂ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਕਕਰਾਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਯੂਥ ਕਾਂਗਰਸ ਦੀ ਸਾਬਕਾ ਪ੍ਰਧਾਨ ਹਰਵਿੰਦਰ ਕੌਰ ਸੰਧੂ, ਜਗਰੂਪ ਸਿੰਘ ਅਰਨੋਲੀ, ਸੀਨੀਅਰ ਆਗੂ ਬਚਨ ਨਾਲ ਵਰਮਾ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਸੰਦੀਪ ਕੁਮਾਰ ਸੋਨੂ, ਬਿਕਰਮ ਬੱਤਾ, ਵਰਿੰਦਰ ਸਿੰਘ, ਧਰਮਪਾਲ ਥੰਮਣ ਸਣੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×