For the best experience, open
https://m.punjabitribuneonline.com
on your mobile browser.
Advertisement

ਪੁੁਲੀਸ ਮੁਲਾਜ਼ਮਾਂ ਦੀ ਬੱਸ ਨੂੰ ਹਾਦਸਾ, ਚਾਰ ਜ਼ਖ਼ਮੀ

07:39 AM Mar 14, 2024 IST
ਪੁੁਲੀਸ ਮੁਲਾਜ਼ਮਾਂ ਦੀ ਬੱਸ ਨੂੰ ਹਾਦਸਾ  ਚਾਰ ਜ਼ਖ਼ਮੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਾਰਚ
ਪੰਜਾਬ ਵਿਧਾਨ ਸਭਾ ’ਚ ਡਿਊਟੀ ਕਰਕੇ ਫਿਰੋਜ਼ਪੁਰ ਵਾਪਸ ਪਰਤ ਰਹੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਬੱਸ ਦੀ ਇੱਥੇ ਬੱਸ ਅੱਡੇ ਕੋਲ ਥੱਲੇ ਉਤਰਦੇ ਸਮੇਂ ਬਰੇਕ ਫੇਲ੍ਹ ਹੋ ਗਈ। ਇਸ ਕਾਰਨ ਬੱਸ ਸਿੱਧਾ ਠੇਕੇ ’ਚ ਜਾ ਵੜ੍ਹੀ। ਹਾਦਸੇ ਵਿੱਚ ਕਰੀਬ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ। ਇਲਾਜ ਮਗਰੋਂ ਸਾਰੇ ਕਰਮੀ ਦੂਜੀ ਬੱਸ ’ਚ ਫਿਰੋਜ਼ਪੁਰ ਲਈ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਪੁਲੀਸ ਮੁਲਾਜ਼ਮਾਂ ਦੀ ਟੀਮ ਬੱਸ ਰਾਹੀਂ ਪੰਜਾਬ ਵਿਧਾਨ ਸਭਾ ’ਚ ਡਿਊਟੀ ਦੇਣ ਮਗਰੋਂ ਮੰਗਲਵਾਰ ਨੂੰ ਲੁਧਿਆਣਾ ਤੋਂ ਹੁੰਦੇ ਹੋਏ ਫਿਰੋਜ਼ਪੁਰ ਜਾ ਰਹੀ ਸੀ। ਬੱਸ ਜਿਵੇਂ ਹੀ ਬੱਸ ਅੱਡੇ ਵਾਲੇ ਪੁਲ ਤੋਂ ਹੇਠਾਂ ਉਤਰ ਰਹੀ ਸੀ ਤਾਂ ਅਚਾਨਕ ਬਰੇਕ ਫੇਲ੍ਹ ਹੋ ਗਈ। ਇਸ ਕਾਰਨ ਬੱਸ ਸ਼ਰਾਬ ਦੇ ਠੇਕੇ ’ਚ ਜਾ ਵੜੀ ਅਤੇ ਠੇਕੇ ਦਾ ਸ਼ਟਰ ਵੀ ਟੁੱਟ ਗਿਆ। ਬੱਸ ’ਚ 13 ਤੋਂ ਜ਼ਿਆਦਾ ਮੁਲਾਜ਼ਮ ਸਨ। ਥਾਣਾ ਡਿਵੀਜ਼ਨ ਨੰਬਰ 5 ਦੇ ਐੱਸਐੱਚਓ ਧਰਮਪਾਲ ਚੌਧਰੀ ਨੇ ਕਿਹਾ ਕਿ ਬੱਸ ਦੀ ਬਰੇਕ ਫੇਲ੍ਹ ਹੋਣ ਕਾਰਨ ਹਾਦਸਾ ਵਾਪਰ ਗਿਆ।

Advertisement

Advertisement
Author Image

joginder kumar

View all posts

Advertisement
Advertisement
×